Punjab

ਬੇ ਅਦਬੀ ਮਾਮਲਾ : ਦੋ ਦਿਨਾਂ ਦਾ ਸਮਾਂ ਦੇ ਕੇ ਦੋ ਹਫ਼ਤਿਆਂ ਬਾਅਦ ਵੀ ਨਹੀਂ ਮਿਲੀ ਰਿਪੋਰਟ – ਧਾਮੀ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇ ਅਦਬੀ ਦੀ ਕੋਸ਼ਿਸ਼ ਕਰਨ ਵਾਲੀ ਘਟ ਨਾ ਜਾਂਚ ਨੂੰ ਲੈ ਕੇ ਸਰਕਾਰ ‘ਤੇ ਸਵਾਲ ਚੁੱਕੇ ਹਨ। ਧਾਮੀ ਨੇ ਕਿਹਾ ਕਿ ਦੋ ਦਿਨ ਦਾ ਸਮਾਂ ਦੇ ਕੇ ਦੋ ਹਫ਼ਤਿਆਂ ਵਿੱਚ ਵੀ ਰਿਪੋਰਟ ਨਹੀਂ ਆਈ। ਸਰਕਾਰ ਮਾਮਲੇ ਦੀ ਜਾਂਚ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਨੇ ਕਾਂਗਰਸ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਬੇ ਅਦਬੀ ਮਾਮਲੇ ਨੂੰ ਲੈ ਕੇ ਸਿਆਸਤ ਕਰਦੀ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਘਟ ਨਾ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਜੀ ਦੇ ਪ੍ਰਬੰਧ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ।

ਧਾਮੀ ਨੇ ਕਿਹਾ ਕਿ ਅਸੀਂ SGPC ਦੀ ਸਿੱਟ ਇਸ ਸ਼ਰਤ ‘ਤੇ ਗਠਿਤ ਕੀਤੀ ਸੀ ਕਿ ਸਰਕਾਰ ਪਹਿਲਾਂ ਆਪਣੀ ਸਿੱਟ ਦੀ ਰਿਪੋਰਟ ਸਾਨੂੰ ਦੇਵੇਗੀ। ਅਸੀਂ ਵੀ ਆਪਣੇ ਪੱਧਰ ‘ਤੇ ਬਹੁਤ ਯਤਨ ਕੀਤੇ ਹਨ, ਦੋਸ਼ੀ ਦੀ ਜਾਣਕਾਰੀ ਦੇਣ ਸਬੰਧੀ ਇਸ਼ਤਿਹਾਰ ਵੀ ਪ੍ਰਕਾਸ਼ਿਤ ਕਰਵਾਇਆ। ਸ਼੍ਰੋਮਣੀ ਕਮੇਟੀ ਦੀ ਸਿੱਟ ਵਿੱਚ ਸਿੰਘ ਸਾਹਿਬ ਅਤੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਕੁੱਝ ਵਿਦਵਾਨ ਮੈਂਬਰ ਸ਼ਾਮਿਲ ਕਰਾਂਗੇ। ਉਹ ਸਾਰੇ ਘਟ ਨਾਕ੍ਰਮ ਦਾ ਮੁਲਾਂਕਣ ਕਰਕੇ ਆਪਣੀ ਰਿਪੋਰਟ ਦੇਣਗੇ।

ਧਾਮੀ ਨੇ ਲੁਧਿਆਣਾ ਬੰ ਬ ਬਲਾ ਸਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਘਟ ਨਾ ਦੀ ਰਿਪੋਰਟ 24 ਘੰਟਿਆਂ ਵਿੱਚ ਹੀ ਆ ਗਈ ਅਤੇ ਇਸ ਘਟ ਨਾ ਵਿੱਚ ਮੁਲ ਜ਼ਮ ਮਰ ਚੁੱਕਾ ਸੀ। ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਘਟ ਨਾ ਵਿੱਚ ਵੀ ਮੁਲ ਜ਼ਮ ਮਰ ਚੁੱਕਾ ਸੀ ਪਰ ਹਾਲੇ ਤੱਕ ਇਸਦੀ ਰਿਪੋਰਟ ਨਹੀਂ ਦਿੱਤੀ ਗਈ। ਜਿਸ ਮਾਮਲੇ ਉੱਤੇ ਗੰਭੀਰ ਹੋ ਕੇ ਕੰਮ ਕਰਨਾ ਚਾਹੀਦਾ ਸੀ, ਜਿਸਨੂੰ ਆਧਾਰ ਬਣਾ ਕੇ ਸਰਕਾਰ ਲਗਾਤਾਰ ਪੰਜ ਸਾਲ ਰਾਜ ਕਰਦੀ ਰਹੀ, ਉਸ ਵੱਲ ਇਨ੍ਹਾਂ ਨੇ ਅੱਜ ਤੱਕ ਮੂੰਹ ਨਹੀਂ ਖੋਲਿਆ। ਇਹ ਕੋਈ ਛੋਟੀ ਘਟ ਨਾ ਨਹੀਂ ਸੀ, ਬਹੁਤ ਵੱਡੀ ਘਟ ਨਾ ਸੀ। ਇਸ ਤੋਂ ਸਰਕਾਰ ਨੂੰ ਪਰਦਾਫਾਸ਼ ਕਰਨਾ ਚਾਹੀਦਾ ਸੀ। ਧਾਮੀ ਨੇ ਕਿਹਾ ਕਿ ਇੱਕੋ ਹੀ ਪਵਿੱਤਰ ਗ੍ਰੰਥ ‘ਤੇ ਵਾਰ-ਵਾਰ ਸੱਟ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ। ਇਹ ਤਾਂ ਸਾਜਿਸ਼ ਦਾ ਹੀ ਹਿੱਸਾ ਹੈ ਕਿ ਵਾਰ-ਵਾਰ ਗੁਰ-ਸ਼ਬਦ ਉੱਤੇ ਹਮਲਾ ਕੀਤਾ ਜਾ ਰਿਹਾ ਹੈ।