‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਾਲ 2022 ਵਿੱਚ ਆਪਣੀ ਬਣਦੀ ਐਲ.ਟੀ.ਸੀ ਨੂੰ ਹਾਸਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜੇਕਰ ਉਨ੍ਹਾਂ ਨੇ ਸਾਲ ਦੇ ਮੌਜੂਦਾ ਬਲਾਕ 2020 ਤੋਂ 2021 ਜਾਂ ਚਾਰ ਸਾਲਾਂ ਦੇ ਬਲਾਕ 2018 ਤੋਂ 2021 ਦੇ ਦੌਰਾਨ ਇਸਦਾ ਲਾਭ ਨਹੀਂ ਲਿਆ। ਪੰਜਾਬ ਰਾਜ ਦੇ ਪ੍ਰਸੋਨਲ ਵਿਭਾਗ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।