Punjab

ਮਾਨਸਾ ‘ਚ ਇੱਕ ਹੋਰ ਕਿ ਸਾਨ ਨੇ ਦਿੱਤੀ ਆਪਣੀ ਜਾਨ

‘ਦ ਖ਼ਾਲਸ ਬਿਊਰੋ : ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਕਰਜ਼ੇ ਤੋਂ ਪਰੇਸ਼ਾਨ ਇੱਕ 28 ਸਾਲਾ ਨੌਜਵਾਨ ਨੇ ਨਹਿਰ ਵਿੱਚ ਛਾਲ ਮਾ ਰ ਕੇ ਖੁਦ ਕੁਸ਼ੀ ਕਰ ਲਈ ਹੈ। ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਜੋਤ ਸਿੰਘ ਕਰੀਬ ਤਿੰਨ ਏਕੜ ਜ਼ਮੀਨ ਦਾ ਮਾਲਸ ਸੀ। ਪਿਛਲੇ ਸਮੇਂ ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਹਮ ਲੇ ਕਾਰਨ ਫਸਲ ਖਰਾਬ ਹੋਣ ਅਤੇ ਪਰਿਵਾਰ ਉੱਤੇ ਚਾਰ ਲੱਖ ਰੁਪਏ ਦਾ ਕਰਜ਼ਾ ਚੜਨ ‘ਤੇ ਨਵਜੋਤ ਸਿੰਘ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਰਹਿ ਰਿਹਾ ਸੀ। ਪਰਿਵਾਰ ਨੇ ਉਸਨੂੰ ਬਹੁਤ ਸਮਝਾਇਆ ਸੀ ਪਰ ਨਵਜੋਤ ਸਿੰਘ ਆਪਣੇ ਘਰ ਆਪਣਾ ਸਾਰਾ ਸਮਾਨ ਛੱਡ ਕੇ ਘਰੋਂ ਬਾਹਰ ਚਲਾ ਗਿਆ ਅਤੇ ਬਾਅਦ ਵਿੱਚ ਉਸਦੀ ਲਾ ਸ਼ ਨਹਿਰ ਵਿੱਚੋਂ ਬਰਾਮਦ ਹੋਈ।

ਮ੍ਰਿ ਤਕ ਕਿਸਾਨ ਆਪਣੇ ਪਿੱਛੇ ਬਜ਼ੁਰਗ ਪਿਤਾ, ਇੱਕ ਭਰਾ, ਪੰਜ ਸਾਲ ਦਾ ਬੱਚਾ ਅਤੇ ਪਤਨੀ ਨੂੰ ਛੱਡ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਓਬਰਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਬੇਨੀ ਬਾਗ ਨੇ ਸਰਕਾਰ ਤੋਂ ਮ੍ਰਿ ਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕਰਨ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।