‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਦੇ ਆਗੂ ਹਰੀਸ਼ ਰਾਵਤ ਵੱਲੋਂ ਉਤਰਾਖੰਡ ਚੋਣਾਂ ਵਿੱਚ ਸੰਗਠਨ ਤੋਂ ਸਹਿਯੋਗ ਨਾ ਮਿਲਣ ਦੇ ਬਿਆਨ ‘ਤੇ ਕਾਂਗਰਸ ਹਾਈਕਮਾਂਡ ‘ਤੇ ਅਸਿੱਧੇ ਤੌਰ ‘ਤੇ ਤੰਜ ਕੱਸਦਿਆਂ ਹਮ ਲਾ ਕੀਤਾ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਪਹਿਲਾਂ ਆਸਾਮ ਵਿੱਚ, ਫਿਰ ਪੰਜਾਬ ਅਤੇ ਹੁਣ ਉਤਰਾਖੰਡ ਵਿੱਚ ਭੋਗ (ਮ੍ਰਿਤਕ ਦੀ ਅੰਤਿਮ ਰਸਮ) ਪੂਰੀ ਕੀਤੀ ਜਾਵੇਗੀ, ਜਿਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।