Punjab

ਮਜੀਠੀਆ ਨੇ ਅਦਾਲਤ ‘ਚ ਜ਼ਮਾਨਤ ਲਈ ਦਾਇਰ ਕੀਤੀ ਅਰਜ਼ੀ

‘ ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨ ਸ਼ਾ ਤਸਕਰੀ ਦੇ ਦੋ ਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ। ਉਸ ਦਿਨ ਤੋਂ ਹੀ ਮਜੀਠੀਆ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ। ਪੁਲਿਸ ਥਾਂ-ਥਾਂ ਮਜੀਠੀਆ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕਰ ਰਹੀ ਹੈ। ਮਜੀਠੀਆ ਨੇ ਉਹਨਾਂ ਖਿਲਾਫ ਦਰਜ ਨ ਸ਼ਿਆਂ ਦੇ ਮਾਮਲੇ ਵਿੱਚ ਜ਼ਮਾਨਤ ਹਾਸਲ ਕਰਨ ਲਈ ਮੁਹਾਲੀ ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਆਪਣੀ ਅਰਜ਼ੀ ਵਿੱਚ ਮਜੀਠੀਆ ਨੇ ਕਿਹਾ ਹੈ ਕਿ ਉਹਨਾਂ ਦੇ ਖਿਲਾਫ ਪੁਲਿਸ ਕੋਲ ਕੋਈ ਸਬੂਤ ਨਹੀਂ ਹੈ, ਇਸ ਲਈ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ। ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਖਿਲਾਫ ਐੱਫ ਆਈ ਆਰ ਚੋਣਾਂ ਨੂੰ ਵੇਖਦਿਆਂ ਦਰਜ ਕੀਤੀ ਗਈ ਹੈ। ਇਹ ਅਰਜ਼ੀ ਮਜੀਠੀਆ ਦੇ ਵਕੀਲਾਂ ਵੱਲੋਂ ਦਾਇਰ ਕੀਤੀ ਗਈ ਹੈ। ਮਜੀਠੀਆ ਆਪ ਹਾਲੇ ਤੱਕ ਰੂਪੋਸ਼ ਹਨ।