Punjab

ਇਮਾਨਦਾਰ ਅਫ਼ਸਰਾਂ ਨੂੰ ਕਮਾਨ ਦੇਣ ਦਾ ਨਤੀਜਾ – ਸਿੱਧੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨ ਸ਼ਿਆਂ ਦੇ ਕੇਸ ਵਿੱਚ ਐੱਫਆਈਆਰ ਦਰਜ ਹੋਣ ਤੋਂ ਬਾਅਦ ਟਵੀਟ ਕਰਕੇ ਕਿਹਾ ਹੈ ਕਿ ਇਮਾਨਦਾਰ ਅਫਸਰਾਂ ਦੇ ਹੱਥ ਵਿੱਚ ਕਮਾਨ ਦੇਣ ਤੋਂ ਬਾਅਦ ਨਤੀਜਾ ਸਾਹਮਣੇ ਆਇਆ ਹੈ। ਸਿੱਧੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਨਾਲ ਮਿਲੇ ਹੋਏ ਸਨ, ਇਸ ਲਈ ਕਾਰਵਾਈ ਨਹੀਂ ਹੋਈ।

ਸਿੱਧੂ ਨੇ ਲਿਖਿਆ ਕਿ ਮੈਂ ਚਾਰ ਸਾਲਾਂ ਤੋਂ ਇਸ ਚੀਜ਼ ਦੀ ਮੰਗ ਕਰ ਰਿਹਾ ਸੀ। ਇਹ ਕਾਰਵਾਈ ਉਨ੍ਹਾਂ ਸਾਰੇ ਸੱਤਾਧਾਰੀਆਂ ਦੇ ਮੂੰਹ ‘ਤੇ ਥੱਪੜ ਹੈ ਜੋ ਪੰਜਾਬ ਦੇ ਇੰਨੇ ਗੰਭੀਰ ਮੁੱਦੇ ਉੱਤੇ ਸੁੱਤੇ ਹੋਏ ਸਨ। ਦੋਸ਼ੀਆਂ ਨੂੰ ਸਜ਼ਾ ਦੇਣ ਤੱਕ ਲ ੜਾਈ ਜਾਰੀ ਰਹੇਗੀ।