India Punjab

ਰਾਮ ਰਹੀਮ ਜਾਂਚ ਵਿੱਚ ਨਹੀਂ ਕਰ ਰਿਹਾ ਸਹਿਯੋਗ,ਦੁਬਾਰਾ ਪੁੱਛ-ਪੜਤਾਲ ਜ਼ਰੂਰੀ

‘ਦ ਖਾਲਸ ਬਿਊਰੋੇ: ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਵਿੱਚ ਪੰਜਾਬ ਪੁਲੀਸ ਦੀ ਐਸਆਈਟੀ ਨੇ ਕਿਹਾ ਕਿ ਹਾਈ ਕੋਰਟ ਦਾ ਆਦੇਸ਼ ਮੰਨਦੇ ਹੋਏ ਰੋਹਤਕ ਦੀ ਸੁਨਾਰੀਆ ਜੇਲ ਵਿੱਚ ਜਾ ਕੇ ਰਾਮ ਰਹੀਮ ਨਾਲ ਪੁੱਛ ਪੜਤਾਲ ਕੀਤੀ ਗਈ ਪਰ ਡੇਰਾ ਮੁਖੀ ਸਹਿਯੋਗ ਨਹੀਂ ਦੇ ਰਿਹਾ। ਪੰਜਾਬ ਪੁਲੀਸ ਦੀ ਐਸਆਈਟੀ ਨੇ ਹਾਈ ਕੋਰਟ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਂਰਟ ਦੇ ਖਿਲਾਫ ਦਾਖਿਲ ਅਪੀਲ ਖਾਰਿਜ ਕਰਨ ਦੀ ਮੰਗ ਕਰੀ ਹੈ ।