‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਬ੍ਰਿਗੇਡੀਅਰ ਐੱਲ. ਐੱਸ. ਲਿੱਦੜ ਦੀ ਮ੍ਰਿਤਕ ਦੇਹ ਬਰਾੜ ਸਕੁਏਅਰ ਦਿੱਲੀ ਕੈਂਟ ਦੇ ਸ਼ਮਸ਼ਾਨਘਾਟ ਪੁੱਜ ਗਈ ਹੈ। ਇਥੇ ਰੱਖਿਆ ਮੰਤਰੀ ਰਾਜਨਾਥ ਸਿੰਘ, ਸਾਬਕਾ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮੌਜੂਦ ਹਨ। ਥੋੜ੍ਹੀ ਦੇਰ ਬਾਅਦ ਪੂਰੇ ਰਾਜਕੀ ਸਨਮਾਨਾਂ ਨਾਲ ਲਿੱਦੜ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਧੜ ਦਾ ਕੁਨੂਰ ਹਾਦਸੇ ਵਿਚ ਬੇਵਕਤੀ ਦਿਹਾਂਤ ਹੋ ਗਿਆ । ਐੱਲ. ਐੱਸ. ਲਿੱਦੜ ਨੇ ਜਨਰਲ ਬਿਪਿਨ ਰਾਵਤ ਦੇ ਰੱਖਿਆ ਸਹਾਇਕ ਵਜੋਂ ਤਿਕੋਣੀ ਸੇਵਾਵਾਂ ਸੁਧਾਰਾਂ ਦੇ ਤੌਰ ‘ਤੇ ਵਿਆਪਕ ਤੌਰ ‘ਤੇ ਕੰਮ ਕੀਤਾ ਸੀ। ਦੂਜੀ ਪੀੜ੍ਹੀ ਦੇ ਫੌਜ ਅਧਿਕਾਰੀ ਬ੍ਰਿਗੇਡੀਅਰ ਲਿੱਦੜ ਨੇ ਜੰਮੂ ਤੇ ਕਸ਼ਮੀਰ ਵਿਚ ਅੱਤਵਾਦੀ ਰੋਕੂ ਮੁਹਿੰਮਾਂ ਵਿਚ ਵੀ ਵੱਡੇ ਪੈਮਾਨੇ ‘ਤੇ ਕੰਮ ਕੀਤਾ ਅਤੇ ਚੀਨ ਨਾਲ ਭਾਰਤ ਦੀਆਂ ਸਰਹੱਦਾਂ ‘ਤੇ ਵੀ ਇਕ ਬ੍ਰਿਗੇਡ ਦੀ ਕਮਾਨ ਸੰਭਾਲੀ।