‘ਦ ਖ਼ਾਲਸ ਬਿਊਰੋ :- ਭਾਰਤ ਦੇ ਰਾਜਨਾਥ ਸਿੰਘ ਨੇ ਅੱਜ ਸੰਸਦ ਵਿੱਚ ਬੀਤੇ ਕੱਲ੍ਹ ਤਾਮਿਲਨਾਡੂ ਵਿੱਚ ਫੌਜੀ ਹੈਲੀਕਾਪਟਰ ਹਾ ਦਸੇ ‘ਤੇ ਲੋਕ ਸਭਾ ਵਿੱਚ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਹਵਾਈ ਸੈਨਾ ਦੇ Mi 17 V5 ਹੈਲੀਕਾਪਟਰ ਨੇ ਕੱਲ੍ਹ ਸਵੇਰੇ 11:48 ਵਜੇ ਸਲੂਰ ਏਅਰ ਬੇਸ ਤੋਂ ਉਡਾਣ ਭਰੀ ਸੀ ਅਤੇ ਦੁਪਹਿਰ 12:15 ਵਜੇ ਤੱਕ ਵੈਲਿੰਗਟਨ ਵਿਖੇ ਉਤਰਨ ਦੀ ਉਮੀਦ ਸੀ ਪਰ ਸਲੂਰ ਏਅਰ ਬੇਸ ‘ਤੇ ਏਅਰ ਟ੍ਰੈਫਿਕ ਕੰਟਰੋਲ ਦਾ ਹੈਲੀਕਾਪਟਰ ਨਾਲ ਲਗਭਗ ਦੁਪਹਿਰ 12:08 ਵਜੇ ਸੰਪਰਕ ਟੁੱਟ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਸ਼ਾਮ ਤੱਕ ਸਾਰੀਆਂ ਮ੍ਰਿ ਤਕ ਦੇ ਹਾਂ ਦਿੱਲੀ ਲਿਆਂਦੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਦੀ ਅਗਵਾਈ ਵਿੱਚ ਇਸ ਹਾ ਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਰੱਖਿਆ ਮੰਤਰੀ ਨੇ ਦੱਸਿਆ ਕਿ ਗਰੁੱਪ ਕੈਪਟਨ ਵਰੁਣ ਸਿੰਘ ਫਿਲਹਾਲ ਲਾਈਫ ਸਪੋਰਟ ‘ਤੇ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਟੀਮ ਨੇ ਕੱਲ੍ਹ ਹੀ ਵੈਲਿੰਗਟਨ ਪਹੁੰਚ ਕੇ ਇਸ ਹਾਦਸੇ ਦੀ ਜਂਚ ਸ਼ੁਰੂ ਕਰ ਦਿੱਤੀ ਹੈ।
ਲੋਕ ਸਭਾ ਵਿੱਚ ਤਾਮਿਲਨਾਡੂ ਵਿੱਚ ਵਾਪਰੇ ਇਸ ਹਾਦਸੇ ਵਿੱਚ ਸ਼ਹੀਦ ਹੋਏ CDS ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ, ਵਿੰਗ ਕਮਾਂਡਰ ਪ੍ਰਿਥਵੀ ਸਿੰਘ ਚੌਹਾਨ, ਸਕੁਐਡਰਨ ਲੀਡਰ ਕੁਲਦੀਪ ਸਿੰਘ, ਜੂਨੀਅਰ ਵਾਰੰਟ ਅਫਸਰ ਰਾਣਾ ਪ੍ਰਤਾਪ ਦਾਸ, ਜੂਨੀਅਰ ਵਾਰੰਟ ਅਫਸਰ ਅਰਕਲ ਪ੍ਰਦੀਪ, ਹੌਲਦਾਰ ਸਤਪਾਲ ਰਾਏ, ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ ਕੁਮਾਰ, ਲਾਂਸ ਨਾਇਕ ਵਿਵੇਕ ਕੁਮਾਰ, ਲਾਂਸ ਨਾਇਕ ਬੀ ਸਾਈ ਤੇਜਾ ਦੇ ਦਿਹਾਂਤ ‘ਤੇ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।