‘ਦ ਖ਼ਾਲਸ ਬਿਊਰੋ :- ਪੰਜਾਬ ਪੁਲੀਸ ਦਾ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਥੋੜੀ ਦੇਰ ਬਾਅਦ ਅੱਜ ਸ਼ਾਮ 4 ਵਜੇ ਦੇ ਕਰੀਬ ਮੁਹਾਲੀ ਦੇ ਮਟੌਰ ਥਾਣੇ ਵਿੱਚ ਪੇਸ਼ ਹੋ ਕੇ ਜਾਂਚ ਵਿੱਚ ਸ਼ਾਮਲ ਹੋਵੇਗਾ। ਇਸ ਤੋਂ ਪਹਿਲਾਂ ਸੈਣੀ ਨੂੰ ਸਵੇਰੇ 10 ਵਜੇ, ਫਿਰ ਬਾਅਦ ਦੁਪਹਿਰ 1 ਵਜੇ ਅਤੇ ਫਿਰ ਬਾਅਦ ਦੁਪਹਿਰ ਤਿੰਨ ਵਜੇ ਥਾਣੇ ਪੇਸ਼ ਹੋਣ ਬਾਰੇ ਕਿਹਾ ਗਿਆ ਪਰ ਹੁਣ ਸੈਣੀ ਦੇ ਚਾਰ ਵਜੇ ਪਹੁੰਚਣ ਦੀ ਖ਼ਬਰ ਹੈ। ਸੁਮੇਧ ਸੈਣੀ ਤੋਂ ਉਨ੍ਹਾਂ ਖ਼ਿਲਾਫ਼ ਦਰਜ ਅਪਰਾਧਿਕ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਸਾਬਕਾ ਡੀਜੀਪੀ ਖਿਲਾਫ 29 ਸਾਲ ਪਹਿਲਾਂ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੇਈ ਬਲਵਿੰਦਰ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਇੱਥੋਂ ਦੇ ਫੇਜ਼-7 ਸਥਿਤ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਮਗਰੋਂ ਨੌਜਵਾਨ ਨੂੰ ਗਾਇਬ ਕਰਨ ਦਾ ਦੋਸ਼ ਹੈ। ਇਸ ਦੋਸ਼ ਵਿੱਚ ਸੈਣੀ ਖਿਲਾਫ ਮਟੌਰ ਥਾਣੇ ਵਿੱਚ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਪਿਛਲੇ ਦਿਨੀਂ ਸੈਣੀ ਠਾਣੇ ਵਿੱਚ ਆਪਣਾ ਪਾਸਪੋਰਟ ਵੀ ਜਮ੍ਹਾਂ ਕਰਵਾ ਚੁੱਕਿਆ ਹੈ।

Related Post
Khaas Lekh, Khalas Tv Special, Punjab, Religion, Video
ਕੌਣ ਸੀ ਪਾਸ਼, ਇਨਕਲਾਬ ਜਾਂ ਸਿੱਖ ਵਿਰੋਧੀ?
September 11, 2026
India, International, Technology, Video
iPhone ਵੱਲੋਂ ਨਵੇਂ ਲਾਂਚ ਕੀਤੇ ਪਹਿਲੇ ਫੋਲਡੇਬਲ ਫੋਨ ਤੇ
September 10, 2026
