‘ਦ ਖ਼ਾਲਸ ਬਿਊਰੋ :- ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਇਸ ਮਹੀਨੇ ਕਿਸੇ ਵੀ ਦਫ਼ਤਰ ਵਿੱਚ ਕੋਈ ਵੀ ਛੁੱਟੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਫਤਿਹਗੜ੍ਹ ਸਾਹਿਬ ਵਿਖੇ 25 ਦਸੰਬਰ ਤੋਂ 27 ਦਸੰਬਰ ਤੱਕ ਸ਼ਹੀਦੀ ਸਭਾ ਮਨਾਈ ਜਾ ਰਹੀ ਹੈ। 18, 19, 25 ਅਤੇ 26 ਦਸੰਬਰ ਨੂੰ ਸ਼ਨਿਵਾਰ ਅਤੇ ਐਤਵਾਰ ਹੈ ਪਰ ਸ਼ਹੀਦੀ ਸਭਾ ਕਰਕੇ ਕੰਮਾਂ ਦੇ ਮੱਦੇਨਜ਼ਰ ਕਿਸੇ ਵੀ ਵਿਭਾਗ, ਦਫਤਰ ਦੇ ਅਧਿਕਾਰੀ ਜਾਂ ਕਰਮਚਾਰੀ ਦੀ ਜ਼ਰੂਰਤ ਪੈ ਸਕਦੀ ਹੈ। ਇਸ ਲਈ ਉਕਤ ਦਿਨਾਂ ਵਿੱਚ ਦਫਤਰ ਵਿੱਚ ਹਾਜ਼ਰੀ ਯਕੀਨੀ ਬਣਾਈ ਜਾਵੇ।