‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਊਦੀ ਅਰਬ ਨੇ ਬੁੱਧਵਾਰ ਨੂੰ ਕਈ ਦੇਸ਼ਾਂ ‘ਤੇ ਲੱਗਾ ਟ੍ਰੈਵਲ ਬੈਨ ਹਟਾ ਦਿੱਤਾ ਹੈ। ਸਾਊਦੀ ਅਰਬ ਕਰੋਨਾ ਮਹਾਂਮਾਰੀ ਨਾਲ ਜੁੜੀਆਂ ਪਾਬੰਦੀਆਂ ਵਿੱਚ ਲਗਾਤਾਰ ਢਿੱਲ ਦੇ ਰਿਹਾ ਹੈ। ਭਾਰਤ, ਮਿਸਰ, ਪਾਕਿਸਤਾਨ, ਇੰਡੋਨੇਸ਼ੀਆ, ਬ੍ਰਾਜ਼ਿਲ ਅਤੇ ਵੀਅਤਨਾਮ ‘ਤੇ ਲੱਗੀ ਯਾਤਰਾ ਪਾਬੰਦੀ ਖਤਮ ਕਰ ਦਿੱਤੀ ਗਈ ਹੈ। ਇਨ੍ਹਾਂ ਛੇ ਦੇਸ਼ਾਂ ਦੇ ਲੋਕ ਹੁਣ ਸਾਊਦੀ ਅਰਬ ਵਿੱਚ ਆ ਸਕਦੇ ਹਨ। ਇਨ੍ਹਾਂ ਦੇਸ਼ਾਂ ਦੇ ਸਿਰਫ ਉਹੀ ਲੋਕ ਸਾਊਦੀ ਅਰਬ ਆ ਸਕਦੇ ਹਨ, ਜਿਨ੍ਹਾਂ ਨੇ 14 ਦਿਨ ਪਹਿਲਾਂ ਕਿਸੇ ਹੋਰ ਦੇਸ਼ ਦੀ ਯਾਤਰਾ ਨਾ ਕੀਤੀ ਹੋਵੇ। ਦੇਸ਼ ਆਉਣ ਤੋਂ ਬਾਅਦ ਪੰਜ ਦਿਨ ਕੁਆਰੰਟੀਨ ਰਹਿਣਾ ਪਵੇਗਾ। ਕੁਆਰੰਟੀਨ ਦੇ ਪਹਿਲੇ ਅਤੇ ਆਖਰੀ ਪੰਜਵੇਂ ਦਿਨ ਟੈਸਟ ਵੀ ਕਰਵਾਉਣਾ ਹੋਵੇਗਾ।
ਅਸਟ੍ਰੇਲੀਆ ਵੀ ਹੁਣ ਖੁੱਲ੍ਹਾ ਰਹੇਗਾ। ਓਮੀਕਰੋਨ ਦੇ ਡਰੋਂ ਹਾਲ ਦੀ ਘੜੀ ਮੁਲਕ ਨੂੰ ਬੰਦ ਨਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਮਹਾਰਾਸ਼ਟਰ ਵਿੱਚ ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਕੁਆਰੰਟੀਨ ਲਾਜ਼ਮੀ ਕੀਤਾ ਗਿਆ ਹੈ ਅਤੇ ਦੂਜੇ ਰਾਜਾਂ ਤੋਂ ਆਉਣ ਵਾਲਿਆਂ ਲਈ RT-PCR ਲਾਜ਼ਮੀ ਕੀਤੀ ਗਈ ਹੈ।