‘ਜੇ’
ਨਾ ਮੇਰੇ ਦਿਮਾਗ ‘ਚੋਂ ‘ਜੇ’ ਜਾਂਦੀ
ਜੇ ਜਾਵੇ ਮੈਂ ਸੁੱਖ ਪਾਵਾਂ
ਵਰਤਮਾਨ ਵਿੱਚ ਜੀਅ ਪਾਵਾਂ।
ਵਰਤਮਾਨ ਜੇ ਜੀਵਾਂ ਮੈਂ
ਕਿੰਝ ਕਵਿਤਾ ਦਾ ਮਹਿਲ ਬਣਾਵਾਂ
ਜੇ ਨਾ ਭੇਖੀ ਦੇਸ਼ ਜਾਵਾਂ।
ਜੇ ਜਾਵਾਂ ਮੈਂ ਦੇਸ਼ ਸੁਪਨੇ ਦੇ
‘ਜੇ’ ਨਾਲ ‘ਜੇ’ ਦੀ ਲੜੀ ਬਣਾਵਾਂ
‘ਜੇ’ ਦੀ ਲੜੀ ਅੱਖ ਮੀਚ ਬਚਾਵਾਂ।
ਹਾਏ ! ਇਹ ‘ਜੇ’ ਦੇ ਬੜੇ ਸਿਆਪੇ
ਦਾਮਨ ਹੁਣ ਦਾ ਏ ਛੁਡਾਵੇ
ਕਿਰਤੀ ਸ਼ੇਖਚਿਲੀ ਏ ਬਣਾਵੇ।
ਢਿੱਲੋਂ ‘ਜੇ’ ਤੋਂ ਗਰਕ ਜਾਣਾ ਤੂੰ
ਆਰਫ਼ ਹੱਥੀਂ ਪਰ ‘ਜੇ’ ਆਵੇ
ਕੱਚਿਉਂ ਪੌਲਾਦ ਦਾ ਭਰਮ ਪਵਾਵੇ।
-ਅਮਰਿੰਦਰ ਸਿੰਘ ਢਿੱਲੋਂ
ਸੰ : 81462 76380