India Punjab

ਚੌਧਰੀ ਨੇ ਸੰਸਦ ‘ਚ ਮੀਡੀਆ ਦੇ ਦਾਖਲੇ ਲਈ ਲੋਕ ਸਭਾ ‘ਚ ਲਾਈ ਗੁਹਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਲੀਡਰ ਅਧੀਰ ਰੰਜਨ ਚੌਧਰੀ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸੰਸਦ ਦੀ ਪ੍ਰੈੱਸ ਗੈਲਰੀ ਵਿੱਚ ਮੀਡੀਆ ਵਾਲਿਆਂ ਦੇ ਦਾਖਲੇ ‘ਤੇ ਪਾਬੰਦੀਆਂ ਨੂੰ ਘੱਟ ਕਰਨ ਦੀ ਮੰਗ ਕੀਤੀ ਹੈ। ਚੌਧਰੀ ਨੇ ਪੱਤਰ ਵਿੱਚ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਭ ਦੱਸਦਿਆਂ ਲਿਖਿਆ ਕਿ ਇਹ ਬੇਹੱਦ ਹੀ ਦੁੱਖਦਾਈ ਹੈ ਕਿ ਮੀਡੀਆ ਨੂੰ ਲੋਕਤੰਤਰ ਦੇ ਮੰਦਿਰ ਭਾਵ ਸੰਸਦ ਦੀ ਕਾਰਵਾਈ ਨੂੰ ਕਵਰ ਨਹੀਂ ਕਰਨ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਮੀਡੀਆ ਕਰਮੀਆਂ ਨੂੰ ਸੰਸਦ ਦੀ ਪ੍ਰੈੱਸ ਗੈਲਰੀ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਲਈ ਸੰਸਦ ਦੀ ਪ੍ਰੈੱਸ ਗੈਲਰੀ ਵਿੱਚ ਦਾਖਲੇ ਲਈ ਮੀਡੀਆ ਕਰਮੀਆਂ ‘ਤੇ ਲੱਗੀਆਂ ਪਾਬੰਦੀਆਂ ਨੂੰ ਘੱਟ ਕੀਤਾ ਜਾਵੇ।