‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰਾਕੇਸ਼ ਟਿਕੈਤ ਅੱਜ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਟਿਕੈਤ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਐੱਮਐੱਸਪੀ ਨੂੰ ਕਾਨੂੰਨੀ ਗਾਰੰਟੀ ਦੇਵੇ। ਕਿਸਾਨ ਦੀ ਸਭ ਤੋਂ ਜ਼ਿਆਦਾ ਲੁੱਟ ਐੱਮਐੱਸਪੀ ‘ਤੇ ਹੀ ਹੁੰਦੀ ਹੈ। ਪਰ ਸਰਕਾਰ ਐੱਮਐੱਸਪੀ ਦੇ ਮੁੱਦੇ ਤੋਂ ਬਚਣਾ ਚਾਹੁੰਦੀ ਹੈ। ਇਸ ਤੋਂ ਬਾਅਦ ਕਮੇਟੀ ਬਣਾਈ ਜਾਵੇ, ਜਿਸ ਵਿੱਚ ਦੂਸਰੇ ਮੁੱਦੇ ਵਿਚਾਰੇ ਜਾਣਗੇ। ਇਹ ਸਾਡੀਆਂ ਭਾਰਤ ਸਰਕਾਰ ਨੂੰ ਮੰਗਾਂ ਹਨ। ਅਸੀਂ ਸਿਰਫ਼ 29 ਨਵੰਬਰ ਵਾਲਾ ਪ੍ਰੋਗਰਾਮ ਹੀ ਬਦਲਿਆ ਹੈ। 4 ਦਸੰਬਰ ਨੂੰ ਮੁੜ ਮੀਟਿੰਗ ਹੋਵੇਗੀ। ਅਸੀਂ ਕੇਂਦਰ ਦੀ ਜ਼ੁਬਾਨ ਤੋਂ ਕਹਾਉਣਾ ਚਾਹੁੰਦੇ ਹਾਂ ਕਿ ਇਹ ਐੱਮਐੱਸਪੀ ਨਹੀਂ ਦੇਣਾ ਚਾਹੁੰਦੇ। ਅਸੀਂ ਪਤਾ ਲਗਾਉਣਾ ਚਾਹੁੰਦੇ ਹਾਂ ਕਿ ਇਨ੍ਹਾਂ ਦੇ ਗੈਂਗ ਵਿੱਚ ਕੌਣ ਹੈ। ਜੋ ਵੀ ਐੱਮਐੱਸਪੀ ਦਾ ਵਿਰੋਧ ਕਰੇਗਾ, ਉਹ ਗੈਂਗ ਹੀ ਹੈ। ਤੁਹਾਨੂੰ ਦੱਸ ਦਈਏ ਕਿ ਟਿਕੈਤ ਅੱਜ ਪੱਗ ਬੰਨ੍ਹ ਕੇ ਅੰਮ੍ਰਿਤਸਰ ਪਹੁੰਚੇ।