India Punjab

ਡਾਕ ਖਾਨਿਓਂ ਆ ਗਈ ਖੁਸ਼ੀਆਂ ਲੈ ਕੇ ਚਿੱਠੀ, ਦੇਖੋ ਤਾਂ ਭਲਾ ਕੀ ਹੈ ਇਸ ਚਿੱਠੀ ‘ਚ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਿਸੇ ਵੀ ਨਿਵੇਸ਼ ਨਾਲ ਜੁੜਿਆ ਰਿਸਕ ਫੈਕਟਰ ਜੁੜਿਆ ਹੁੰਦਾ ਹੈ। ਲੋਕ ਆਪਣੀ ਯੋਗਤਾ ਅਨੁਸਾਰ ਨਿਵੇਸ਼ ਕਰਦੇ ਹਨ। ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜੋ ਜੋਖਮ ਨਹੀਂ ਲੈਣਾ ਚਾਹੁੰਦੇ ਤਾਂ ਪੋਸਟ ਆਫਿਸ ਦੀਆਂ ਛੋਟੀਆਂ ਬਚਤ ਸਕੀਮਾਂ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਸਾਬਤ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਪੋਸਟ ਆਫਿਸ ਦੀ ਇੱਕ ਅਜਿਹੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਜੋਖਮ ਨਾ-ਮਾਤਰ ਹੁੰਦਾ ਹੈ ਅਤੇ ਰਿਟਰਨ ਵੀ ਵਧੀਆ ਹੁੰਦਾ ਹੈ। ਅਸੀਂ ਪੋਸਟ ਆਫਿਸ ਰਿਕਰਿੰਗ ਡਿਪਾਜ਼ਿਟ ਬਾਰੇ ਗੱਲ ਕਰ ਰਹੇ ਹਾਂ।

ਪੋਸਟ ਆਫਿਸ ਆਰਡੀ ਡਿਪਾਜ਼ਿਟ ਖਾਤਾ ਵਧੀਆ ਵਿਆਜ ਦਰ ਨਾਲ ਛੋਟੀਆਂ ਕਿਸ਼ਤਾਂ ਜਮ੍ਹਾ ਕਰਨ ਲਈ ਇੱਕ ਸਰਕਾਰੀ ਗਾਰੰਟੀ ਸਕੀਮ ਹੈ, ਇਸ ਵਿੱਚ ਤੁਸੀਂ ਸਿਰਫ 100 ਰੁਪਏ ਦੀ ਛੋਟੀ ਰਕਮ ਨਾਲ ਨਿਵੇਸ਼ ਕਰਨਾ ਸ਼ੁਰੂ ਕਰ ਸਕਦੇ ਹੋ। ਕੋਈ ਅਧਿਕਤਮ ਨਿਵੇਸ਼ ਸੀਮਾ ਨਹੀਂ ਹੈ, ਤੁਸੀਂ ਜਿੰਨਾ ਚਾਹੋ ਪੈਸਾ ਲਗਾ ਸਕਦੇ ਹੋ। ਇਸ ਸਕੀਮ ਲਈ ਖਾਤਾ ਪੰਜ ਸਾਲਾਂ ਲਈ ਖੋਲ੍ਹਿਆ ਜਾਂਦਾ ਹੈ। ਹਾਲਾਂਕਿ, ਬੈਂਕ ਛੇ ਮਹੀਨਿਆਂ, 1 ਸਾਲ, 2 ਸਾਲ, 3 ਸਾਲਾਂ ਲਈ ਰਿਕਰਿੰਗ ਜਮ੍ਹਾ ਖਾਤਿਆਂ ਦੀ ਸਹੂਲਤ ਦੀ ਪੇਸ਼ਕਸ਼ ਕਰਦੇ ਹਨ। ਇਸ ਵਿੱਚ ਜਮ੍ਹਾ ਕੀਤੇ ਗਏ ਪੈਸੇ ‘ਤੇ ਵਿਆਜ ਦੀ ਗਣਨਾ ਹਰ ਤਿਮਾਹੀ (ਸਾਲਾਨਾ ਦਰ ‘ਤੇ) ਕੀਤੀ ਜਾਂਦੀ ਹੈ ਅਤੇ ਇਹ ਹਰ ਤਿਮਾਹੀ ਦੇ ਅੰਤ ਵਿੱਚ ਤੁਹਾਡੇ ਖਾਤੇ ਵਿੱਚ (ਕੰਪਾਊਂਡ ਵਿਆਜ ਸਮੇਤ) ਜੋੜਿਆ ਜਾਂਦਾ ਹੈ।

ਰਿਕਰਿੰਗ ਜਮ੍ਹਾਂ ਯੋਜਨਾ ‘ਤੇ ਫਿਲਹਾਲ 5.8 ਫ਼ੀਸਦ ਦਾ ਵਿਆਜ ਮਿਲ ਰਿਹਾ ਹੈ, ਇਹ ਨਵੀਂ ਦਰ 1 ਅਪ੍ਰੈਲ 2020 ਤੋਂ ਲਾਗੂ ਹੈ। ਭਾਰਤ ਸਰਕਾਰ ਹਰ ਤਿਮਾਹੀ ਵਿੱਚ ਆਪਣੀਆਂ ਸਾਰੀਆਂ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਤੈਅ ਕਰਦੀ ਹੈ। ਜੇਕਰ ਤੁਸੀਂ ਪੋਸਟ ਆਫਿਸ ਆਰਡੀ ਸਕੀਮ ਵਿੱਚ 10 ਸਾਲਾਂ ਲਈ ਹਰ ਮਹੀਨੇ 10 ਹਜ਼ਾਰ ਰੁਪਏ ਨਿਵੇਸ਼ ਕਰਦੇ ਹੋ, ਤਾਂ 10 ਸਾਲਾਂ ਬਾਅਦ ਤੁਹਾਨੂੰ 5.8 ਫ਼ੀਸਦ ਦੀ ਦਰ ਨਾਲ 16 ਲੱਖ ਰੁਪਏ ਤੋਂ ਵੱਧ ਮਿਲਣਗੇ। ਤੁਹਾਨੂੰ ਖਾਤੇ ‘ਚ ਨਿਯਮਿਤ ਤੌਰ ‘ਤੇ ਪੈਸੇ ਜਮ੍ਹਾ ਕਰਵਾਉਣੇ ਪੈਣਗੇ, ਜੇਕਰ ਤੁਸੀਂ ਪੈਸੇ ਨਹੀਂ ਜਮ੍ਹਾ ਕਰਦੇ ਹੋ ਤਾਂ ਤੁਹਾਨੂੰ ਹਰ ਮਹੀਨੇ ਇਕ ਫੀਸਦੀ ਜੁਰਮਾਨਾ ਦੇਣਾ ਹੋਵੇਗਾ। 4 ਕਿਸ਼ਤਾਂ ਖੁੰਝ ਜਾਣ ਤੋਂ ਬਾਅਦ ਤੁਹਾਡਾ ਖਾਤਾ ਬੰਦ ਹੋ ਜਾਂਦਾ ਹੈ।

ਰਿਕਰਿੰਗ ਜਮ੍ਹਾਂ ਰਕਮਾਂ ਵਿੱਚ ਨਿਵੇਸ਼ ‘ਤੇ ਟੀਡੀਐਸ ਦੀ ਕਟੌਤੀ ਕੀਤੀ ਜਾਂਦੀ ਹੈ, ਜੇਕਰ ਜਮ੍ਹਾਂ ਰਕਮ 40,000 ਰੁਪਏ ਤੋਂ ਵੱਧ ਹੈ ਤਾਂ 10 ਫ਼ੀਸਦ ਪ੍ਰਤੀ ਸਾਲ ਦੀ ਦਰ ਨਾਲ ਟੈਕਸ ਲਗਾਇਆ ਜਾਂਦਾ ਹੈ। ਆਰਡੀ ‘ਤੇ ਮਿਲਣ ਵਾਲੇ ਵਿਆਜ ‘ਤੇ ਵੀ ਟੈਕਸ ਲੱਗਦਾ ਹੈ, ਪਰ ਮਿਆਦ ਪੂਰੀ ਹੋਣ ਵਾਲੀ ਰਕਮ ‘ਤੇ ਟੈਕਸ ਨਹੀਂ ਲੱਗਦਾ। ਜਿਨ੍ਹਾਂ ਨਿਵੇਸ਼ਕਾਂ ਕੋਲ ਕੋਈ ਟੈਕਸਯੋਗ ਆਮਦਨ ਨਹੀਂ ਹੈ, ਉਹ ਫਾਰਮ 15G ਭਰ ਕੇ ਟੀਦੀਐੱਸ ਛੋਟ ਪ੍ਰਾਪਤ ਕਰ ਸਕਦੇ ਹਨ, ਜਿਵੇਂ ਕਿ FDs ਦੇ ਮਾਮਲੇ ਵਿੱਚ ਹੁੰਦਾ ਹੈ।