‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਟਵੀਟ ਕਰਕੇ ਲਿਖਿਆ ਕਿ “ਕਿਸਾਨ ਅੰਦੋਲਨ ਦਾ ਇੱਕ ਸਾਲ, ਕਿਸਨਾਂ ਦੇ ਅਡਿੱਗ ਸੱਤਿਆਗ੍ਰਿਹ, 700 ਕਿਸਨਾਂ ਦੀ ਸ਼ਹਾਦਤ ਅਤੇ ਬੇਦਰਦ ਭਾਜਪਾ ਸਰਕਾਰ ਦੇ ਹੰਕਾਰ ਅਤੇ ਅੰਨਦਾਤਿਆਂ ਉੱਪਰ ਅੱਤਿਆਚਾਰ ਦੇ ਲਈ ਜਾਣਿਆ ਜਾਵੇਗਾ। ਪਰ ਭਾਰਤ ਵਿੱਚ ਕਿਸਾਨ ਦੀ ਜੈ-ਜੈਕਾਰ ਹਮੇਸ਼ਾ ਸੀ, ਹੈ ਅਤੇ ਰਹੇਗੀ। ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਇਸ ਦਾ ਸਬੂਤ ਹੈ। “