India Punjab

ਕੇਜਰੀਵਾਲ ਦੀ ਵਪਾਰੀਆਂ ਨੂੰ 7 ਗਾਰੰਟੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਦੇ ਵਪਾਰੀਆਂ ਨਾਲ ਮੀਟਿੰਗ ਕੀਤੀ। ਕੇਜਰੀਵਾਲ ਨੇ ਕਿਹਾ ਕਿ ਸਾਡਾ ਯੂਥ ਜਿੰਨਾ ਵੀ ਬਾਹਰਲੇ ਮੁਲਕਾਂ ਵਿੱਚ ਗਿਆ ਹੈ, ਉਸਨੂੰ ਇੱਕ-ਇੱਕ ਕਰਕੇ ਵਾਪਸ ਲਿਆਂਦਾ ਜਾਵੇਗਾ ਅਤੇ ਪੰਜਾਬ ਦੀ ਪ੍ਰਗਤੀ ਵਿੱਚ ਇਨ੍ਹਾਂ ਸਾਰਿਆਂ ਨੂੰ ਆਪਣਾ ਪਾਰਟਨਰ ਬਣਾਵਾਂਗੇ। ਪੰਜ ਸਾਲ ਦੇ ਅੰਦਰ ਸਾਰੀ ਇੰਡਸਟਰੀ ਨੂੰ ਵਾਪਸ ਲਿਆਉਣਾ ਹੈ। ਕੇਜਰੀਵਾਲ ਨੇ ਵਪਾਰੀਆਂ ਨੂੰ ਸੱਤ ਗਾਰੰਟੀਆਂ ਦਿੱਤੀਆਂ ਹਨ ਕਿ :

  • ਸਾਡੀ ਸਰਕਾਰ ਬਣਨ ‘ਤੇ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਅਤੇ ਉਸ ਕਮਿਸ਼ਨ ਨੂੰ ਚਲਾਉਣ ਵਾਸਤੇ ਵਪਾਰੀ ਅਤੇ ਇੰਡਸਟਰੀਅਲਜ਼ ਹੋਣਗੇ, ਉਸ ਵਿੱਚ ਕੋਈ ਅਫ਼ਸਰ ਜਾਂ ਨੇਤਾ ਨਹੀਂ ਹੋਵੇਗਾ। ਸਾਰੇ ਫੈਸਲੇ ਵਪਾਰੀ ਲੈਣਗੇ। ਹਰ ਇੰਡਸਟਰੀ ਦੇ ਨੁਮਾਇੰਦੇ ਇਸ ਕਮਿਸ਼ਨ ਵਿੱਚ ਰੱਖੇ ਜਾਣਗੇ ਅਤੇ ਸਰਕਾਰ ਨੂੰ ਇਸ ਕਮਿਸ਼ਨ ਦੇ ਸਾਰੇ ਫੈਸਲੇ ਲਾਗੂ ਕੀਤੇ ਜਾਣਗੇ।
  • ਰੇਟ ਰਾਜ ਬੰਦ ਹੋਵੇਗਾ। ਹਫ਼ਤਾ ਰਾਜ, ਗੁੰਡਾ ਟੈਕਸ ਬੰਦ ਹੋਵੇਗਾ। ਵਪਾਰੀ ਨਿਡਰ ਹੋ ਕੇ ਆਪਣਾ ਵਪਾਰ ਕਰਨਗੇ।
  • ਸਰਕਾਰ ਬਣਨ ‘ਤੇ ਵੈਟ ਦੇ ਕਈ ਹਜ਼ਾਰ ਕਰੋੜ ਫੰਡ ਵਾਪਿਸ ਕੀਤੇ ਜਾਣਗੇ।
  • 24 ਘੰਟੇ ਬਿਜਲੀ ਦਿੱਤੀ ਜਾਵੇਗੀ।
  • ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਅਸੀਂ ਦਿੱਲੀ ਬਾਜ਼ਾਰ ਸਿਸਟਮ ਸ਼ੁਰੂ ਕੀਤਾ ਹੈ। ਦਿੱਲੀ ਵਿੱਚ ਜਿੰਨੀਆਂ ਵੀ ਦੁਕਾਨਾਂ ਹਨ, ਉਨ੍ਹਾਂ ਸਭ ਨੂੰ ਅਸੀਂ ਇੱਕ ਪੋਰਟਲ ਉੱਪਰ ਲੈ ਕੇ ਆ ਰਹੇ ਹਾਂ। ਉਸੇ ਤਰ੍ਹਾਂ ਹੀ ਅਸੀਂ ਪੰਜਾਬ ਬਾਜ਼ਾਰ ਦਾ ਵੀ ਇੱਕ ਪੋਰਟਲ ਬਣਾਵਾਂਗੇ। ਪੰਜਾਬ ਦਾ ਹਰ ਵਪਾਰੀ ਆਪਣਾ ਮਾਲ ਦੁਨੀਆ ਦੇ ਅੰਦਰ ਵਿਖਾ ਸਕਣਗੇ।
  • ਵਪਾਰੀਆਂ ਲਈ ਅਸੀਂ ਅਲੱਗ ਤੋਂ ਸਿਕਿਓਰਿਟੀ ਦਾ ਇੰਤਜ਼ਾਮ ਕਰਾਂਗੇ।
  • ਫੋਕਲ ਪੁਆਇੰਟ ਹੋਰ ਵਧਾਏ ਜਾਣਗੇ। ਜੋ ਪਹਿਲਾਂ ਤੋਂ ਹੀ ਫੋਕਲ ਪੁਆਇੰਟ ਹਨ, ਉਨ੍ਹਾਂ ਵਿੱਚ ਇਫਰਾਸਟਰਕਚਰ ਦੀ ਵਿਵਸਥਾ ਕੀਤੀ ਜਾਵੇਗੀ।

ਕੇਜਰੀਵਾਲ ਨੇ ਸਾਰੇ ਵਪਾਰੀਆਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ।