India International Punjab

ਕੋਰੋਨਾ ਦੇ ਦੋਵੇਂ ਟੀਕੇ ਲੱਗੇ ਹਨ ਤਾਂ ਆਸਟ੍ਰੇਲੀਆ ਜਾਣ ਵਾਲੇ ਪੜ੍ਹ ਲੈਣ ਇਹ ਖ਼ਬਰ

‘ਦ ਖ਼ਾਲਸ ਟੀਵੀ ਬਿਊਰੋ:- ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯੋਗ ਵੀਜ਼ਾ ਧਾਰਕ 1 ਦਸੰਬਰ ਤੋਂ ਯਾਤਰਾ ਛੋਟ ਲਈ ਅਰਜ਼ੀ ਦਿੱਤੇ ਬਿਨਾਂ ਆਸਟ੍ਰੇਲੀਆ ਆ ਸਕਦੇ ਹਨ। ਸਰਕਾਰ ਦਾ ਇਹ ਕਦਮ ਸੈਲਾਨੀਆਂ, ਬੈਕਪੈਕਰਾਂ, ਹੁਨਰਮੰਦ ਪਰਵਾਸੀਆਂ ਅਤੇ ਅੰਤਰਰਾਸ਼ਟਰੀ ਪਾੜ੍ਹਿਆਂ ਲਈ ਗਰਮੀਆਂ ਵਿੱਚ ਆਮਦ ਲਈ ਰਾਹ ਖੋਲ੍ਹੇਗਾ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਜਾਪਾਨੀ ਅਤੇ ਕੋਰਿਆਈ ਨਾਗਰਿਕ, ਜਿਨ੍ਹਾਂ ਨੇ ਕੋਰੋਨਾ ਦੇ ਦੋਵੇਂ ਟੀਕੇ ਲਗਵਾਏ ਹਨ ਬਿਨਾਂ ਇਕਾਂਤਵਾਸ ਦੇ ਆਸਟ੍ਰੇਲੀਆ ਦਾ ਦੌਰਾ ਕਰ ਸਕਦੇ ਹਨ।

ਇਨ੍ਹਾਂ 28 ਸ਼੍ਰੇਣੀਆਂ ਯੋਗ ਵੀਜ਼ਾ ਧਾਰਕਾਂ ਦੀ ਪੂਰੀ ਸੂਚੀ ‘ਹੋਮ ਅਫੇਅਰਜ਼’ਦੀ ਵੈੱਬਸਾਈਟ ’ਤੇ ਪਾਈ ਗਈ ਹੈ। ਇਸ ਐਲਾਨ ਮਗਰੋਂ ਆਸਟ੍ਰੇਲੀਆ ਜਾਣ ਦੀ ਉਮੀਦ ਰੱਖਣ ਵਾਲੇ ਹਰ ਵਿਅਕਤੀ ਲਈ ਲਾਜ਼ਮੀ ਟੀਕਾਕਰਨ ਦੇ ਨਾਲ ਰਵਾਨਾ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਆਰਟੀ ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਵੀ ਲਾਜ਼ਮੀ ਹੋਵੇਗੀ। ਮੌਰੀਸਨ ਨੇ ਕਿਹਾ ਕਿ ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਾਪਸੀ ‘ਇੱਕ ਵੱਡਾ ਮੀਲ ਪੱਥਰ’ਹੈ। ਖਜ਼ਾਨਚੀ ਜੋਸ਼ ਫਰਾਈਡਨਬਰਗ ਨੇ ਕਿਹਾ ਕਿ ਤਕਰੀਬਨ 2,00,000 ਵੀਜ਼ਾ ਧਾਰਕਾਂ ਲਈ ਸਰਹੱਦਾਂ ਨੂੰ ਮੁੜ ਖੋਲ੍ਹਣਾ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਅਸਲ ਹੁਲਾਰਾ ਦੇਵੇਗਾ।

The following visa holders can travel without exemption:-
Subclass 200 – Refugee visa
Subclass 201 – In-country Special Humanitarian visa
Subclass 202 – Global Special Humanitarian visa
Subclass 203 – Emergency Rescue visa
Subclass 204 – Woman at Risk visa
Subclass 300 – Prospective Marriage visa
Subclass 400 – Temporary Work (Short Stay Specialist) visa
Subclass 403 – Temporary Work (International Relations) visa (other Streams, including Australian Agriculture Visa stream)
Subclass 407 – Training visa
Subclass 408 – Temporary Activity visa
Subclass 417 – Working Holiday visa
Subclass 449 – Humanitarian Stay (Temporary) visa
Subclass 457 – Temporary Work (Skilled) visa
Subclass 461 – New Zealand Citizen Family Relationship visa
Subclass 462 – Work and Holiday visa
Subclass 476 – Skilled – Recognised Graduate visa
Subclass 482 – Temporary Skill Shortage visa
Subclass 485 – Temporary Graduate visa
Subclass 489 – Skilled – Regional (Provisional) visa
Subclass 491 – Skilled Work Regional (Provisional) visa
Subclass 494 – Skilled Employer Sponsored Regional (Provisional) visa
Subclass 500 – Student visa
Subclass 580 – Student Guardian visa (closed to new applicants)
Subclass 590 – Student Guardian visa
Subclass 785 – Temporary Protection visa
Subclass 790 – Safe Haven Enterprise visa
Subclass 870 – Sponsored Parent (Temporary) visa
Subclass 988 – Maritime Crew visa