‘ਦ ਖ਼ਾਲਸ ਟੀਵੀ ਬਿਊਰੋ:- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੋਗਾ ਵਿਚ ਸੰਬੋਧਨ ਕਰਦਿਆਂ ਆਪਣੀ ਪੰਜਾਬ ਫੇਰੀ ਦੇ ਪਹਿਲੇ ਦਿਨ ਕਿਸਾਨ ਅੰਦੋਲਨ ਫਤਿਹ ਹੋਣ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਇਕ ਵੱਡਾ ਐਲਾਨ ਕਰਨ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਪੈਸੇ ਵਿਚ ਵੱਡੀ ਤਾਕਤ ਹੁੰਦੀ ਹੈ, ਪੈਸਾ ਹੋਵੇ ਤਾਂ ਆਦਮੀ ਕਿਤੇ ਵੀ ਜਾ ਸਕਦਾ ਹੈ। ਆਮ ਆਦਮੀ ਦੀ ਪੰਜਾਬ ਵਿਚ ਹਰ ਔਰਤ ਜੋ 18 ਸਾਲ ਤੋਂ ਉਪਰ ਹੈ, ਉਸਦੇ ਖਾਤੇ ਵਿਚ 1000 ਰੁਪਏ ਆਉਣਗੇ।
ਪਰਿਵਾਰ ਦੀ ਹਰੇਕ ਔਰਤ ਨੂੰ ਇਹ ਰਾਸ਼ੀ ਮਿਲੇਗੀ। ਜਿਨ੍ਹਾਂ ਮਾਤਾਵਾਂ ਨੂੰ ਬੁਢਾਪਾ ਪੈਂਸ਼ਨ ਮਿਲਦੀ ਹੈ, ਉਨ੍ਹਾਂ ਨੂੰ ਉਸ ਤੋਂ ਇਲਾਵਾ ਇਹ ਰਾਸ਼ੀ ਮਿਲੇਗੀ। ਇਹ ਦੁਨੀਆਂ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਦਾ ਕਾਰਜ ਹੋਣ ਦਾ ਦਾਅਵਾ ਕੀਤਾ ਹੈ। ਇਸ ਨਾਲ ਔਰਤਾਂ ਆਪਣੇ ਰੁਟੀਨ ਦੇ ਕਾਰਜ ਕਰ ਸਕਣਗੀਆਂ। ਬੱਚਿਆਂ ਲਈ ਵੀ 1000 ਰੁਪਏ ਤੱਕ ਦਾ ਸਾਮਾਨ ਲੈ ਸਕਦੀਆਂ ਹਨ। ਔਰਤਾਂ ਸੂਟ ਸਾੜ੍ਹੀਆਂ ਲੈ ਸਕਦੀਆਂ ਹਨ।
ਬਜੁਰਗ ਔਰਤਾਂ ਆਪਣੇ ਕੰਮ ਨਿਪਟਾ ਸਕਣਗੀਆਂ। ਮੇਰੇ ਵਿਰੋਧੀ ਕਹਿਣਗੇ ਕਿ ਪੈਸਾ ਕਿੱਥੋਂ ਆਵੇਗਾ। ਇਹ ਜ਼ਿਆਦਾ ਵੀ ਨਹੀਂ ਹਨ। ਟੀਵੀ ਦੇਖਦਾਂ ਤਾਂ ਚੰਨੀ ਸਾਹਬ ਦੇ ਸੱਜੇ ਪਾਸੇ ਟ੍ਰਾਂਸਪੋਰਟ ਮਾਫੀਆ ਤੇ ਖੱਬੇ ਪਾਸੇ ਰੇਤ ਮਾਫੀਆ ਬੈਠਾ ਹੁੰਦਾ ਹੈ, ਇਹ ਖਤਮ ਕਰ ਦੇਣੇ ਹਨ, ਪੈਸਾ ਆ ਜਾਵੇਗਾ। ਮੈਂ ਆਪਣੇ ਲਈ ਕਦੇ ਜਹਾਜ ਨਹੀਂ ਖਰੀਦਿਆ ਹੈ। ਮੈਂ ਦਿੱਲੀ ਦੀਆਂ ਔਰਤਾਂ ਲਈ ਬੱਸਾਂ ਫ੍ਰੀ ਕੀਤੀਆਂ ਹਨ। ਪੈਸਾ ਬਚਾ ਕੇ ਹੀ ਪੈਸਾ ਆਇਆ ਹੈ। ਇਹ ਚੋਣਾਂ ਪੰਜਾਬ ਦਾ ਭਵਿੱਖ ਬਦਲ ਸਕਦਾ ਹੈ। ਇਹ ਚੋਣਾਂ ਪੰਜਾਬ ਦੀਆਂ ਔਰਤਾਂ ਨੂੰ ਮਿਲ ਕੇ ਲੜਨਾ ਹੈ। ਇਸ ਵਾਰ ਘਰ ਦੇ ਅੰਦਰ ਔਰਤਾਂ ਤੈਅ ਕਰਨਗੀਆਂ ਕਿ ਕਿਸਨੂੰ ਵੋਟ ਪਾਣੀ ਹੈ ਤੇ ਹਰੇਕ ਨੇ ਆਪਣੇ ਪਤੀ ਨੂੰ ਜਾਂ ਪੁੱਤਰ ਨੂੰ ਕਹਿਣਾ ਹੈ ਕਿ ਇਸ ਵਾਰ ਇਕ ਵਾਰ ਮੌਕਾ ਕੇਜਰੀਵਾਲ ਨੂੰ ਦੇ ਕੇ ਦੇਖੋ।
ਮੈਂ ਦੇਖ ਰਿਹਾ ਹਾਂ ਕਿ ਅੱਜ ਕੱਲ੍ਹ ਪੰਜਾਬ ਵਿਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਮੈਂ ਜੋ ਵਾਅਦਾ ਕਰਦਾਂ ਹਾਂ, ਉਹ ਉਹੀ ਬੋਲ ਦਿੰਦਾ ਹੈ। ਕਰਦਾ ਨਹੀਂ ਹੈ, ਕਿਉਂ ਕਿ ਉਹ ਨਕਲੀ ਕੇਜਰੀਵਾਲ ਹੈ। ਲੁਧਿਆਣਾ ਵੀ ਇਹ ਸੰਬੋਧਨ ਕਰ ਰਿਹਾ ਸੀ ਕਿ ਅਸੀਂ ਬਿਜਲੀ ਫ੍ਰੀ ਕਰ ਦਿੱਤੀ ਹੈ। ਬਿਜਲੀ ਦਾ ਬਿਲ ਸਿਰਫ ਕੇਜਰੀਵਾਲ ਫ੍ਰੀ ਕਰ ਸਕਦਾ ਹੈ। ਉਸ ਨਕਲੀ ਕੇਜਰੀਵਾਲ ਤੋਂ ਬਚ ਕੇ ਰਹੋ। ਇਕ ਮੁਹੱਲਾ ਕਲੀਨਕ ਬਣਾਉਣ ਵਿਚ 10 ਦਿਨ ਤੇ 20 ਲੱਖ ਲੱਗਦੇ ਹਨ। ਜੇ ਇਹ ਚਾਹੁੰਦੇ ਤਾਂ ਦਿਖਾਉਣ ਲਈ ਹੀ ਬਣਾ ਦਿੰਦੇ। ਇਨ੍ਹਾਂ ਤੋਂ ਬਚ ਕੇ ਰਹਿਣਾ ਹੈ। ਹਾਲੇ ਵੀ ਲੋਕਾਂ ਦੇ ਹਜਾਰਾਂ ਰੁਪਏ ਬਿਲ ਆ ਰਹੇ ਹਨ। ਕਿਸੇ ਦਾ ਵੀ ਬਿਜਲੀ ਬਿਲ ਫ੍ਰੀ ਨਹੀਂ ਹੋਇਆ ਹੈ। ਇਕ ਮੌਕਾ ਕੇਜਰੀਵਾਲ ਨੂੰ ਦੇ ਕੇ ਦੇਖੋ, ਤੁਸੀਂ ਸਾਰੀਆਂ ਪਾਰਟੀਆਂ ਭੁੱਲ ਜਾਵੋਗੇ।
ਇਸ ਉੱਤੇ ਦਲਜੀਤ ਚੀਮਾ ਨੇ ਕਿਹਾ ਕਿ ਕੇਜਰੀਵਾਲ ਕੋਈ ਵੀ ਝੂਠ ਬੋਲ ਸਕਦਾ ਹੈ। ਪਿਛਲੀ ਸਰਕਾਰ ਨੇ ਵੀ ਕਿਹਾ ਸੀ ਕਿ ਬੇਰੁਜਗਾਰਾਂ ਨੂੰ ਮਹਿੰਗਾਈ ਭੱਤਾ ਦਿਤਾ ਜਾਵੇ, ਕਿਸੇ ਨੂੰ ਨਹੀਂ ਮਿਲੇ। ਸੁਪਰੀਮ ਕੋਰਟ ਨੇ ਵੀ ਉਨ੍ਹਾਂ ਦੀਆਂ ਗੱਲਾਂ ਉਤੇ ਹੈਰਾਨੀ ਪ੍ਰਗਟ ਕੀਤੀ ਹੈ। ਕੇਜਰੀਵਾਲ ਤਾਂ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅਦਾਲਤ ਵਿਚ ਖੜ੍ਹ ਕੇ ਮਜੀਠੀਆ ਤੋਂ ਮਾਫੀ ਮੰਗੀ ਸੀ।
ਇਸ ਉੱਤੇ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਇਨ੍ਹਾਂ ਨੂੰ ਝੂਠ ਦੀਆਂ ਖੇਡਾਂ ਖੇਡਣੀਆਂ ਆਉਂਦੀਆਂ ਹਨ। ਕੇਜਰੀਵਾਲ ਕਹਿੰਦੇ ਹਨ, ਜੇ ਮੈਂ ਕੰਮ ਨਾ ਕੀਤੇ ਤਾਂ ਮੈਨੂੰ ਵੋਟਾਂ ਨਾ ਪਾਇਓ।