India Punjab

ਸੌਖਾ ਨਹੀਂ ਸੀ ਜਿੱਤ ਦਾ ਰਾਹ, ਤਰੀਕਾਂ ਬੋਲਦੀਆਂ ਨੇ ਸੱਚੋ-ਸੱਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੀ ਕਿਸਾਨਾਂ ਦੀ ਦਿੱਲੀ ਦੇ ਬਾਰਡਰਾਂ ਉੱਤੇ ਲੜਾਈ ਨੂੰ ਬੇਸ਼ੱਕ ਜਿੱਤ ਹਾਸਿਲ ਹੋ ਗਈ ਹੈ ਪਰ ਇਹ ਲੜਾਈ ਇੰਨੀ ਸੌਖੀ ਨਹੀਂ ਸੀ, ਜਿੰਨੀ ਵੇਖਣ ਨੂੰ ਲੱਗਦੀ ਹੈ। ਕਿਸਾਨਾਂ ਦਾ ਸਿੱਧਾ ਮੱਥਾ ਸਰਕਾਰ ਨਾਲ ਸੀ ਤੇ ਸਰਕਾਰ ਦੇ ਵੱਡੇ ਮੱਥਿਆਂ ਅੰਦਰ ਆਪਣੇ ਵਿਰੋਧ ਦਾ ਸੱਚ ਭਰਨਾ ਕਿਸਾਨਾਂ ਲਈ ਬਹੁਤ ਮੁਸ਼ਕਿਲ ਕੰਮ ਸੀ।

ਧਰਨੇ ਪ੍ਰਦਰਸ਼ਨ, ਨਾਰੇਬਾਜੀਆਂ, ਦਸ-ਬਾਰਾਂ ਦੌਰ ਦੀ ਸਰਕਾਰ ਨਾਲ ਬੈਠਕ, ਪੂਰੇ ਦੇਸ਼ ਵਿਚ ਅੰਦੋਲਨ ਦੀਆਂ ਜੜ੍ਹਾਂ, ਸਰਕਾਰ ਦੇ ਸਿਆਸੀ ਗੜ੍ਹ ਵਿੱਚ ਉਸਦੀ ਅਸਲ ਸੱਚਾਈ ਦੇ ਬੂਟੇ ਲਾਉਣੇ ਤੇ ਕਰਾਰੀ ਹਾਰ ਦੇਣੀ ਤੇ ਖਾਸਕਰਕੇ ਕਿਸਾਨ ਜਥੇਬੰਦੀਆਂ ਵੱਲੋਂ ਸਮੇਂ-ਸਮੇਂ ਉੱਤੇ ਘੜ੍ਹੀਆਂ ਰਣਨੀਤੀਆਂ ਅੰਦੋਲਨ ਦੀ ਰੂਪ ਰੇਖਾ ਤਿਆਰ ਹੋਣਾ, ਇਹ ਸਾਰੇ ਉਹ ਕਾਰਕ ਸਨ ਜਿਨ੍ਹਾਂ ਨਾਲ ਇਹ ਅੰਦੋਲਨ ਸਿਰੇ ਚੜ੍ਹਿਆ ਹੈ।

ਇਸ ਅੰਦੋਲਨ ਵਿਚ ਕੁੱਦੇ ਹਰ ਉਸ ਇਨਸਾਨ ਦਾ ਯੋਗਦਾਨ ਹੈ, ਜੋ ਚੌਂਕਾ ਚੌਰਾਹਿਆਂ, ਸੜਕਾਂ ਤੇ ਲੋਕਤੰਤਰ ਦੇ ਸਿਆਸੀ ਬੂਹੇ ਅੱਗੇ ਖੜ੍ਹਾ ਸਰਕਾਰ ਨਾਲ ਆਢਾ ਲਾ ਕੇ ਖੜ੍ਹਾ ਰਿਹਾ ਤੇ ਆਪਣੀ ਆਵਾਜ ਬੁਲੰਦ ਰੱਖੀ ਤੇ ਗਲਾ ਨਹੀਂ ਬੈਠਣ ਦਿੱਤਾ। ਪਰ ਕੁੱਝ ਤਰੀਕਾਂ ਹਨ, ਜਿਨ੍ਹਾਂ ਉੱਤੇ ਇਹ ਅੰਦੋਲਨ ਖਾਸਤੌਰ ਉੱਤੇ ਯਾਦ ਰਹੇਗਾ।

5 ਜੂਨ 220 : ਤਿੰਨ ਖੇਤੀ ਬਿਲ ਪੇਸ਼ ਕੀਤੇ ਗਏ। ਉਦੋਂ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ।
10 ਸਤੰਬਰ 2020 : ਕੁਰੂਕਸ਼ੇਤਰ ਦੇ ਪਿਪਲੀ ਵਿੱਚ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਹੋਇਆ।
14 ਸਤੰਬਰ 2020 : ਬਿਲ ਸੰਸਦ ਵਿੱਚ ਲਿਆਂਦਾ ਗਿਆ ਹੈ। 17 ਨੂੰ ਲੋਕਸਭਾ ਵਿੱਚ ਪਾਸ ਹੋਇਆ। 20 ਨੂੰ ਰਾਜਸਭਾ ਵਿੱਚ ਆਵਾਜ਼ ਮਤ ਨਾਲ ਪਾਸ ਹੋਇਆ।
22 ਸਤੰਬਰ 2020 : ਤੀਜਾ ਕਾਨੂੰਨ ਜ਼ਰੂਰੀ ਵਸਤਾਂ ਸੋਧ ਬਿਲ 1955 ਨੂੰ ਵੀ ਰਾਜਸਭਾ ਵਿੱਚ ਮਨਜ਼ੂਰੀ ਮਿਲੀ।
27 ਸਤੰਬਰ 2020 : ਖੇਤੀ ਬਿਲਾਂ ਉੱਤੇ ਰਾਸ਼ਟਰਪਤੀ ਦੀ ਮੁਹਰ ਨਾਲ ਕਾਨੂੰਨ ਬਣ ਗਿਆ।
25 ਨਵੰਬਰ 2020 : ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਚਲੋ ਦਾ ਨਾਅਰਾ ਦਿੱਤਾ। 26 ਨੂੰ ਅੰਬਾਲਾ ਵਿੱਚ ਪੁਲਿਸ ਦਾ ਸਾਹਮਣਾ ਕਰਨਾ ਪਿਆ, ਪਰ ਅੱਗੇ ਵਧ ਗਏ।
3 ਦਸੰਬਰ 2020 : ਸਰਕਾਰ ਤੇ ਕਿਸਾਨਾਂ ਵਿਚਾਲੇ ਪਹਿਲੇ ਪੜਾਅ ਦੀ ਗੱਲਬਾਤ ਹੋਈ। ਸਰਕਾਰ ਨੇ ਭਰੋਸਾ ਦਿੱਤਾ ਕਿ ਐਮਐਸਪੀ ਜਾਰੀ ਰਹੇਗੀ।
8 ਦਸੰਬਰ 2020 : ਕਿਸਾਨਾਂ ਦਾ ਭਾਰਤ ਬੰਦ ਦਾ ਐਲਾਨ, ਹੋਰ ਸੂਬਿਆਂ ਦਾ ਸਮਰਥਨ।
11 ਦਸੰਬਰ 2020 : ਕਿਸਾਨ ਸੰਘ ਤਿੰਨੋਂ ਖੇਤੀ ਕਾਨੂੰਨਾਂ ਦੇ ਖਿਲਾਫ ਸੁਪਰੀਮ ਕੋਰਟ ਪਹੁੰਚੇ।
16 ਦਸੰਬਰ 2020 : ਅੰਦੋਲਨ ਵਿੱਚ ਪਹੁੰਚੇ ਸੰਸ ਬਾਬਾ ਰਾਮ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
25 ਦਸੰਬਰ 2020 : ਕਿਸਾਨਾਂ ਨੇ ਹਰਿਆਣਾ ਵਿੱਚ ਹਾਈਏ ਨੂੰ ਟੋਲ ਫ੍ਰੀ ਕਰਵਾਇਆ।
9 ਜਨਵਰੀ 2021 : ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾਰ ਦੀ ਗੱਡੀ ਉੱਤੇ ਪਥਰਾਅ।
10 ਜਨਵਰੀ 2021 : ਕਰਨਾਲ ਵਿੱਚ ਸੀਐਮ ਦੀ ਮਹਾਂਪੰਚਾਇਤ ਤੋਂ ਪਹਿਲਾਂ ਕਿਸਾਨਾਂ ਨੇ ਮੰਚ ਤੋੜਿਆ।
12 ਜਨਵਰੀ 2021 : ਸੁਪਰੀਮ ਕੋਰਟ ਨੇ ਕਾਨੂੰਨ ਉੱਤੇ ਰੋਕ ਲਗਾ ਦਿੱਤੀ ਅਤੇ ਇਕ ਕਮੇਟੀ ਦਾ ਗਠਨ ਕਰ ਦਿੱਤਾ।
22 ਜਨਵਰੀ 2021 : ਕਿਸਾਨਾਂ ਤੇ ਸਰਕਾਰ ਵਿਚਾਲੇ ਆਖਰੀ ਗੱਲਬਾਤ ਰਹੀ ਬੇਨਤੀਜਾ।
26 ਜਨਵਰੀ 2021 : ਗਣਤੰਤਰ ਦਿਵਸ ਉੱਤੇ ਪਰੇਡ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਹੋਈ। ਲਾਲ ਕਿਲ੍ਹੇ ਉੱਤੇ ਝੰਡਾ ਲਹਿਰਾਇਆ।
28 ਜਨਵਰੀ 2021 : ਗਾਜੀਪੁਰ ਬਾਰਡਰ ਉੱਤੇ ਰਾਕੇਸ਼ ਟਿਕੈਤ ਭਾਵੁਕ ਹੋਏ ਤੇ ਪਾਸਾ ਪਲਟ ਗਿਆ।
29 ਜਨਵਰੀ 2021 : ਸਰਕਾਰ ਨੇ ਡੇਢ ਸਾਲ ਲਈ ਕਾਨੂੰਨ ਹੋਲਡ ਕਰਕੇ ਸਾਂਝੀ ਕਮੇਟੀ ਬਣਾ ਦਿੱਤੀ।
9 ਮਈ 2021 : ਟਿਕਰੀ ਬਾਰਡਰ ਉੱਤੇ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ।
16 ਮਈ 2021 : ਹਿਸਾਰ ਵਿੱਚ ਕਿਸਾਨਾਂ ਉੱਤੇ ਲਾਠੀਚਾਰਜ।
16 ਜੂਨ 2021 : ਟਿਕਰੀ ਬਾਰਡਰ ਉੱਤੇ ਇਕ ਨੌਜਵਾਨ ਅੱਗ ਨਾਲ ਝੁਲਸਿਆ ਮਿਲਿਆ।
28 ਅਗਸਤ 2021 : ਕਰਨਾਲ ਵਿੱਚ ਕਿਸਾਨਾਂ ਉੱਤੇ ਲਾਠੀਚਾਰਜ ਤੇ ਐੱਸਡੀਐਮ ਵਲੋਂ ਕਿਸਾਨਾਂ ਦੇ ਸਿਰ ਤੋੜਨ ਦਾ ਬਿਆਨ।
3 ਅਕਤੂਬਰ-2021 : ਮਨੋਹਰ ਲਾਲ ਖੱਟਰ ਦਾ ਵਿਵਾਦਿਤ ਬਿਆਨ। ਜੈਸੇ ਨੂੰ ਤੈਸਾ ਜਾਂ ਫਿਰ ਚੁੱਕੋ ਡੰਡੇ।
3 ਅਕਤੂਬਰ 2021 : ਲਖੀਮਪੁਰ ਖੀਰੀ ਵਿੱਚ ਕਿਸਾਨਾਂ ਉੱਤੇ ਮੰਤਰੀ ਦੇ ਮੁੰਡੇ ਵੱਲੋਂ ਗੱਡੀ ਚਾੜ੍ਹੀ ਗਈ।
15 ਅਕਤੂਬਰ 2021 : ਕੁੰਡਲੀ ਬਾਰਡਰ ਉੱਤੇ ਨਿਹੰਗ ਸਿੰਘਾਂ ਵੱਲੋਂ ਬੇਅਦਬੀ ਦੇ ਨਾਂ ਉੱਤੇ ਲਖਬੀਰ ਸਿੰਘ ਦੀ ਹੱਤਿਆ।
28 ਅਕਤੂਬਰ 2021 : ਪੁਲਿਸ ਵੱਲੋਂ ਟਿਕਰੀ ਬਾਰਡਰ ਉੱਤੇ ਬੈਰੀਕੇਡਸ ਹਟਾਉਣੇ ਸ਼ੁਰੂ ਕੀਤੇ।
19 ਨਵੰਬਰ 2021 : ਕੇਂਦਰ ਨੇ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਗਏ।