ਨਵੀਂ ਦਿੱਲੀ: ਨਾਸਾ ਦੀ ਪੁਲਾੜ ਯਾਤਰੀ ਕ੍ਰਿਸਟੀਨਾ ਕੋਚ, ਜੋ ਹਾਲ ਹੀ ‘ਚ ਪੁਲਾੜ ਵਿੱਚ 328 ਦਿਨ ਬਿਤਾਉਣ ਤੋਂ ਬਾਅਦ ਘਰ ਧਰਤੀ ‘ਤੇ ਪਰਤੀ। ਜਿਸ ਤੋਂ ਬਾਅਦ ਜਦੋਂ ਉਹ ਟੈਕਸਾਸ ‘ਚ ਆਪਣੇ ਘਰ ਪਹੁੰਚੀ ਤਾਂ ਉਸਦੇ ਪਾਲਤੂ ਕੁੱਤੇ ਨੇ ਕਾਫੀ ਉਤਸ਼ਾਹ ਨਾਲ ਕ੍ਰਿਸਟਿਨਾ ਦਾ ਸਵਾਗਤ ਕੀਤਾ। ਇਸ ਪਿਆਰੇ ਪਲ ਨੂੰ ਕੈਮਰੇ ‘ਤੇ ਕੈਦ ਕਰ ਲਿਆ ਗਿਆ ਅਤੇ ਕੋਚ ਨੇ ਟਵਿੱਟਰ ‘ਤੇ ਇਸ ਨੂੰ ਸਭ ਨਾਲ ਸ਼ੇਅਰ ਵੀ ਕੀਤਾ।
ਵੀਡੀਓ ‘ਚ ਇਹ ਵੇਖਿਆ ਜਾ ਸਕਦਾ ਹੈ ਕਿ ਕੁੱਤਾ ਕ੍ਰਿਸਟੀਨਾ ਅਤੇ ਉਸਦੇ ਪਤੀ ਨੂੰ ਘਰ ਵੱਲ ਆਉਂਦੇ ਵੇਖ ਕੇ ਬਹੁਤ ਉਤਸੁਕ ਹੋ ਜਾਂਦਾ ਹੈ। ਉਹ ਉਤਸ਼ਾਹ ‘ਚ ਦਰਵਾਜ਼ੇ ਵੱਲ ਭੱਜਦਾ ਹੈ ਅਤੇ ਕ੍ਰਿਸਟਿਨਾ ਦੇ ਘਰ ‘ਚ ਦਾਖਲ ਹੋਣ ‘ਤੇ ਉਸ ਦੀ ਖੁਸ਼ੀ ਦੀ ਕੋਈ ਸੀਮਾ ਨਹੀਂ ਰਹਿੰਦੀ। ਉਹ ਖੁਸ਼ੀ ਨਾਲ ਛਾਲਾਂ ਮਾਰਨਾ ਬੰਦ ਨਹੀਂ ਕਰਦਾ ਅਤੇ ਜੋਸ਼ ਨਾਲ ਇਸ ਦੀ ਪੂਛ ਨੂੰ ਹਿਲਾਉਂਦੇ ਹੋਏ ਆਲੇ ਦੁਆਲੇ ਘੁੰਮਦਾ ਹੈ।
ਕ੍ਰਿਸਟੀਨਾ ਨੇ ਆਪਣੇ ਕੁੱਤੇ ਨਾਲ ਆਪਣੀ ਖੁਸ਼ੀ ਦੀ ਵੀਡੀਓ ਨੂੰ ਕੈਪਸ਼ਨ ਦੇ ਲਿਖਿਆ, “ਪਤਾ ਨਹੀਂਂ ਕਿ ਕੌਣ ਵਧੇਰੇ ਉਤਸੁਕ ਸੀ। ਖੁਸ਼ ਹਾਂ ਕਿ ਉਸਨੇ ਇੱਕ ਸਾਲ ਬਾਅਦ ਵੀ ਮੈਨੂੰ ਯਾਦ ਰੱਖੀਆ!”
ਵੀਡੀਓ ਨੂੰ ਆਨਲਾਈਨ ਸ਼ੇਅਰ ਕਰਨ ਦੇ ਇੱਕ ਦਿਨ ‘ਚ ਹੀ ਇਸ ਨੂੰ 2.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ। ਦੱਸ ਦਇਏ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਚ 328 ਦਿਨਾਂ ਦੇ ਲੰਬੇ ਸਮੇਂ ਤਕ ਰਹਿਣ ਨਾਲ ਕ੍ਰਿਸਟੀਨਾ ਕੋਚ ਨੇ ਇੱਕ ਔਰਤ ਦੁਆਰਾ ਪੁਲਾੜ ‘ਚ ਸਭ ਤੋਂ ਲੰਬੇ ਸਮੇਂ ਤਕ ਰਹਿਣ ਦਾ ਰਿਕਾਰਡ ਤੋੜ ਦਿੱਤਾ