Punjab

ਝਬਾਲ ਦੇ ਇਸ ਹਸਪਤਾਲ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੌਗਾਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਝਬਾਲ ਦੇ ਬੀੜ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਤੋਂ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਅਸੀਂ ਗੁਰੂ ਰਾਮਦਾਸ ਹਸਪਤਾਲ ਦੇ ਅਧੀਨ ਜਿੰਨੇ ਡਾਕਟਰ ਕੰਮ ਕਰ ਰਹੇ ਹਨ, ਉਨ੍ਹਾਂ ਦੀ ਇਸ ਹਸਪਤਾਲ ਵਿੱਚ ਡਿਊਟੀ ਲਗਾਈ ਜਾਵੇਗੀ। ਜਿੰਨੇ ਖਾਲੀ ਡਾਕਟਰਾਂ ਹਨ, ਉਹ ਉੱਥੋਂ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਇਸ ਹਸਪਤਾਲ ਵਿੱਚ ਆਇਆ ਕਰਨਗੇ। ਇਸ ਹਸਪਤਾਲ ਵਿੱਚ ਪੰਜ ਵਿਭਾਗਾਂ ਵਿੱਚ ਡਾਕਟਰਾਂ ਦੀ ਕਮੀ ਸੀ, ਜਿਸ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਸੀ। ਇਸ ਦੇ ਨਾਲ ਹੀ ਅਸੀਂ ਇਸ ਹਸਪਤਾਲ ਨੂੰ ਇੱਕ ਨਵੀਂ ਐਂਬੂਲੈਂਸ ਵੀ ਦੇ ਰਹੇ ਹਾਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਰਾਮਦਾਸ ਹਸਪਤਾਲ ਵਿੱਚ ਸਾਡਾ ਨਰਸਿੰਗ ਕਾਲਜ ਚੱਲ ਰਿਹਾ ਹੈ। ਇੱਥੇ ਅਸੀਂ 50 ਲੜਕੀਆਂ ਦਾ ਬੈਚ ਸ਼ੁਰੂ ਕਰਾਂਗੇ।