Punjab

ਕਿਸੇ ਦੇ ਘਰ ਵੜ੍ਹਨਾ ਕਿੱਥੋਂ ਦੀ ਇਨਸਾਨੀਅਤ:ਪਰਗਟ ਸਿੰਘ

‘ਦ ਖ਼ਾਲਸ ਟੀਵੀ ਬਿਊਰੋ:- ਜਲੰਧਰ ਵਿਚ ਸਿਖਿਆ ਮੰਤਰੀ ਪਰਗਟ ਸਿੰਘ ਦੇ ਘਰ ਪ੍ਰਦਰਸ਼ਨਕਾਰੀਆਂ ਦੇ ਵੜ੍ਹਨ ਦੇ ਮੁੱਦੇ ਨੂੰ ਲੈ ਕੇ ਪਰਗਟ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਜੇਕਰ ਲੋਕ ਕਿਸੇ ਮਨਿਸਟਰ ਦੇ ਘਰ ਹੀ ਚਲੇ ਜਾਣਗੇ ਤਾਂ ਇਹ ਪੁਲਿਸ ਦੀ ਅਸਫਲਤਾ ਦਰਸਾਉਂਦਾ ਹੈ। ਜੇਕਰ ਪ੍ਰਦਰਸ਼ਨਕਾਰੀ ਕਿਸੇ ਦੇ ਘਰ ਵੜ ਕੇ ਇਹ ਕੰਮ ਕਰਦੇ ਹਨ ਤਾਂ ਇਹ ਕਿੱਥੋਂ ਦੀ ਇਨਸਾਨੀਅਤ ਹੈ। ਮੈਨੂੰ ਬਜੁਰਗਾਂ ਦਾ ਫੋਨ ਆਇਆ ਹੈ, ਮੈਨੂੰ ਡਰ ਹੈ ਕੋਈ ਉਨ੍ਹਾਂ ਨੂੰ ਪਰੇਸ਼ਾਨੀ ਨਾ ਹੋਵੇ, ਕਿਉਂਕਿ ਉਹ ਬੀਮਾਰ ਹਨ। ਮੈਂ ਤਾਂ ਚੰਡੀਗੜ੍ਹ ਹਾਂ, ਮੈਨੂੰ ਕੋਈ ਵੀ ਮਿਲ ਸਕਦਾ ਹੈ। ਮੇਰੇ ਘਰ ਜੋ ਵੜੇ ਹਨ ਉਹ ਬੇਰੁਜਗਾਰ ਟੀਚਰ ਯੂਨੀਅਨ ਦੱਸੇ ਜਾ ਰਹੇ ਹਨ। ਮੈਨੂੰ ਤਾਂ ਲੱਗਦਾ ਹੁੰਦਾ ਕਿ ਮੇਰੇ ਹੀ ਬੱਚੇ ਹਨ, ਪਰ ਹੱਦ ਤੋਂ ਵਧ ਅੱਗੇ ਲੰਘਣਾ ਵੀ ਠੀਕ ਨਹੀਂ। ਪਰਾਲੀ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਸਾਡਾ ਖੇਤੀਬਾੜੀ ਵਿਭਾਗ ਕੈਂਪ ਲਗਾਉਂਦਾ ਹੈ। ਕੇਂਦਰ ਨੇ ਵੀ ਕਿਹਾ ਕਿ ਪਰਾਲੀ ਨਾਲ 4 ਫੀਸਦ ਹੀ ਪ੍ਰਦੂਸ਼ਣ ਹੁੰਦਾ ਹੈ। ਦਿਲੀ ਸਰਕਾਰ ਆਪਣੇ ਪੈਰਾਮੀਟਰ ਠੀਕ ਕਰੇ।