India Punjab

ਕੇਜਰੀਵਾਲ ਬਗਲਾ ਭਗਤ ਬਣ ਕੇ ਆਉਂਦੈ ਪੰਜਾਬ – ਚੀਮਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੇਜਰੀਵਾਲ ਨੇ ਹੁਣ ਤੱਕ ਇੱਕੋ ਹੀ ਕੰਮ ਕੀਤਾ ਹੈ ਕਿ ਸਾਰੀ ਦੁਨੀਆ ਵਿੱਚ ਕਿਸਾਨਾਂ ਨੂੰ ਭੰਡਿਆ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਕਿਸਾਨਾਂ ਦੇ ਪਰਾਲੀ ਸਾੜਨ ਕਰਕੇ ਹੋ ਰਹੀ ਹੈ। ਪਰ ਅੱਜ ਸੁਪਰੀਮ ਕੋਰਟ ਦੀ ਸੁਣਵਾਈ ਵਿੱਚ ਕੇਜਰੀਵਾਲ ਦਾ ਭਾਂਡਾ ਭੱਜ ਗਿਆ ਹੈ। ਸੁਪਰੀਮ ਕੋਰਟ ਨੇ ਸਪੱਸ਼ਟ ਕਿਹਾ ਹੈ ਕਿ ਪਰਾਲੀ ਦਾ ਪ੍ਰਦੂਸ਼ਣ ਸਿਰਫ਼ ਚਾਰ ਫ਼ੀਸਦ ਹੈ ਅਤੇ ਕੇਜਰੀਵਾਲ ਸਰਕਾਰ ਨੂੰ ਪੁੱਛਿਆ ਹੈ ਕਿ ਤੁਸੀਂ ਬਾਕੀ ਕੀ ਕੰਮ ਹੈ। ਕੇਜਰੀਵਾਲ ਸੁਪਰੀਮ ਕੋਰਟ ਵਿੱਚ ਅੱਜ ਪੂਰੀ ਤਰ੍ਹਾਂ expose ਹੋ ਗਿਆ ਹੈ।

ਚੀਮਾ ਨੇ ਕਿਹਾ ਕਿ ਕੇਜਰੀਵਾਲ ਦਾ ਡਬਲ ਫੇਜ਼ ਹੈ। ਪੰਜਾਬ ਵਿੱਚ ਆ ਕੇ ਹੇਜ਼ ਜਤਾਉਣਾ ਅਤੇ ਦਿੱਲੀ ਜਾ ਕੇ ਕਿਸਾਨਾਂ ਦੀ ਮੁਖਾਲਫਤ ਕਰਨੀ। ਕਦੇ ਥਰਮਲ ਪਲਾਂਟ ਬੰਦ ਕਰਨ ਵਾਸਤੇ ਪਟੀਸ਼ਨ ਪਾਉਣੀ, ਕਦੇ ਪਰਾਲੀ ਦਾ ਦੋਸ਼ ਕਿਸਾਨਾਂ ਉੱਤੇ ਮੜ ਕੇ ਸਾਰੇ ਪ੍ਰਦੂਸ਼ਣ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣਾ। ਪਰ ਜਦੋਂ ਪੰਜਾਬ ਵਿੱਚ ਆਉਂਦਾ ਹੈ ਤਾਂ ਉਦੋਂ ਬੜਾ ਬਗਲਾ ਭਗਤ ਬਣ ਕੇ ਪੰਜਾਬੀਆਂ ਦੇ ਹਿੱਤ ਦੀ ਗੱਲ ਕਰਦਾ ਹੈ। ਇਸ ਲਈ ਇਹ ਚੀਜ਼ਾਂ ਹੁਣ ਹੌਲੀ-ਹੌਲੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ।