Punjab

ਮੁਹਾਲੀ ਵਿੱਚ ਅੰਗਹੀਣ ਯੂਨੀਅਨ ਦਾ ਧਰਨਾ ਜਾਰੀ, ਚੰਨੀ ਸਰਕਾਰ ਨਹੀਂ ਕਰ ਰਹੀ ਮੰਗਾਂ ਪੂਰੀਆਂ

‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਅੰਦਰ ਬੇਰੁਜ਼ਗਾਰ ਤੇ ਕੱਚੇ ਪੱਕੇ ਮੁਲਾਜ਼ਮਾਂ ਦੇ ਧਰਨਿਆਂ ਦਾ ਸੰਕਟ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਮੁਹਾਲੀ ਦੇ ਪੰਜਾਬ ‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਅੰਦਰ ਬੇਰੁਜ਼ਗਾਰਾਂ ਤੇ ਕੱਚੇ ਪੱਕੇ ਮੁਲਾਜ਼ਮਾਂ ਦੇ ਧਰਨਿਆਂ ਦਾ ਸਿਲਸਿਲਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਮੁਹਾਲੀ ਦੇ ਪੰਜਾਬ ਸਕੂਲ ਸਿਖਿਆ ਬੋਰਡ ਤੇ ਗੁਰੂਦੁਆਰਾ ਸ਼੍ਰੀ ਅੰਬ ਸਾਹਿਬ ਲਾਗੇ ਧਰਨਾ ਦੇ ਰਹੇ ਅੰਗਹੀਣ ਭਲਾਈ ਯੂਨੀਅਨ ਦੇ ਕਾਰਕੁੰਨ ਚੰਨੀ ਸਰਕਾਰ ਤੋਂ ਖਾਸੇ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੱਗਭਗ ਚਾਰ ਮਹੀਨਿਆਂ ਤੋਂ ਇੱਥੇ ਬੈਠੇ ਹਨ ਪਰ ਸਰਕਾਰ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲੈ ਰਹੀ ਹੈ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਅੱਖੋ ਪਰੋਖੇ ਕਰ ਰਹੀ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਗੋਰਖ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਨੌ ਲੱਖ ਵੋਟ ਹੈ, ਪਰ ਸਰਕਾਰ ਉਨ੍ਹਾਂ ਨੂੰ ਵੱਲ ਝਾਕ ਵੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸਰਕਾਰ 36000 ਮੁਲਾਜ਼ਮਾਂ ਦੀ ਭਰਤੀ ਕਰਨ ਦੀ ਗੱਲ ਕਹਿ ਰਹੀ ਹੈ, ਜਦੋਂ ਕਿ 1440 ਤਾਂ ਸਾਡੇ ਅੰਗਹੀਣ ਹੀ ਵੇਟਿੰਗ ਲਿਸਟ ਵਿੱਚ ਹਨ। ਬਾਦਲ ਸਰਕਾਰ ਵੇਲੇ 80 ਦਿਨ ਧਰਨਾ ਦੇ ਕੇ ਵੀ ਕਿਸੇ ਨੇ ਨਹੀਂ ਪੁੱਛਿਆ ਤੇ ਹੁਣ ਕੈਪਟਨ ਤੇ ਚੰਨੀ ਦੀ ਸਰਕਾਰ ਵੀ ਸਾਰ ਨਹੀਂ ਲੈ ਰਹੀ।

ਉਨ੍ਹਾਂ ਕਿਹਾ ਕਿ ਸਰਕਾਰ ਹੋਰ ਵਰਗਾਂ ਲਈ ਧੜਾਧੜ ਫੈਸਲੇ ਕਰ ਰਹੀ ਹੈ, ਪਰ ਸਾਡੇ ਨਾਲ ਪਤਾ ਨਹੀਂ ਚੰਨੀ ਸਰਕਾਰ ਦਾ ਕਿਸ ਜਨਮ ਦਾ ਵੈਰ ਹੈ ਕਿ ਸਾਨੂੰ ਪੁੱਛਿਆ ਨਹੀਂ ਜਾ ਰਿਹਾ। ਚੰਨੀ ਸਾਹਿਬ ਦੀ ਖਰੜ ਰਿਹਾਇਸ਼ ਵੀ ਗਏ ਪਰ ਉੱਥੇ ਵੀ ਸਾਨੂੰ ਸੀਐਮ ਚੰਨੀ ਨੇ ਦੇਖ ਕੇ ਅਣਦੇਖਿਆ ਕਰ ਦਿੱਤਾ ਤੇ ਅੰਦਰ ਚਲੇ ਗਏ। ਸਾਨੂੰ ਸੁਰੱਖਿਆ ਦਸਤੇ ਨੇ ਧੱਕੇ ਮਾਰ ਕੇ ਕੱਢ ਦਿੱਤਾ। ਉਨ੍ਹਾਂ ਰੋਸ ਜਾਹਿਰ ਕੀਤਾ ਕਿ ਸੀਐਮ ਬਲੇਡ ਵਾਲੀਆਂ ਤਾਰਾਂ ਲਗਾ ਕੇ ਅੰਦਰ ਰਹਿੰਦੇ ਹਨ, ਪਤਾ ਨਹੀਂ ਉਨ੍ਹਾਂ ਨੂੰ ਕਿਸ ਤੋਂ ਡਰ ਹੈ।

ਉਨ੍ਹਂ ਕਿਹਾ ਕਿ ਸਾਨੂੰ ਨਹੀਂ ਸਮਝ ਆ ਰਹੀ ਕਿ ਲੋਕਾਂ ਨੂੰ ਅੱਧੀ ਰਾਤ ਨੂੰ ਮਿਲ ਕੇ ਸਰਕਾਰ ਕੀ ਵਿਖਾਵਾ ਕਰ ਰਹੀ ਹੈ। ਅਸੀਂ ਅੱਗੇ ਸੜਕਾਂ ਘੇਰਾਂਗਾ ਤੇ ਬੱਤੀਆਂ ਉੱਤੇ ਵੀ ਧਰਨੇ ਦੇਵਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਸੀ ਚੰਨੀ ਸਾਹਬ ਨੇ ਅਮੀਰੀ ਗਰੀਬੀ ਦੋਵੇਂ ਦੇਖੀਆਂ ਹਨ ਤੇ ਸਾਡੀ ਪੁੱਛਪੜਤਾਲ ਕਰਨਗੇ, ਪਰ ਅਜਿਹਾ ਕੁੱਝ ਨਹੀਂ ਲੱਗ ਰਿਹਾ।