‘ਦ ਖ਼ਾਲਸ ਟੀਵੀ ਬਿਊਰੋ:-ਇਸ ਵਾਰ ਵਾਰ ਜੰਮੂ-ਕਸ਼ਮੀਰ ਦੇ ਸ੍ਰੀਨਗਰ ‘ਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਕਸ਼ਮੀਰ ਦੇ ਕਈ ਇਲਾਕੇ ਐਤਵਾਰ ਸਵੇਰੇ ਧੁੰਦ ਨਾਲ ਢਕੇ ਹੋਏ ਸਨ ਕਿਉਂਕਿ ਵਾਟੀ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਪਹਿਲੀ ਵਾਰ ਕਸ਼ਮੀਰ ਵਾਦੀ ਦੇ ਸਾਰੇ ਮੌਸਮ ਸਟੇਸ਼ਨਾਂ ਨੇ ਰਾਤ ਦਾ ਤਾਪਮਾਨ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਹੈ। ਸ੍ਰੀਨਗਰ ਵਿੱਚ ਬੀਤੀ ਰਾਤ ਘੱਟੋ ਘੱਟ ਤਾਪਮਾਨ ਸਿਰਫ਼ ਤੋਂ ਹੇਠਾਂ 0.9 ਡਿਗਰੀ ਰਿਹਾ, ਜੋ ਪਿਛਲੀ ਰਾਤ ਤੋਂ 0.1 ਦਰਜੇ ਘੱਟ ਹੈ।