India Punjab

ਸ਼ਿਲਪਾ ਸ਼ੈੱਟੀ, ਰਾਜਕੁੰਦਰਾ ਖਿਲਾਫ ਧੋਖਾਧੜੀ ਦਾ ਕੇਸ

‘ਦ ਖ਼ਾਲਸ ਟੀਵੀ ਬਿਊਰੋ:-ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ, ਉਸ ਦੇ ਪਤੀ ਰਾਜ ਕੁੰਦਰਾ ਅਤੇ ਕੁਝ ਹੋਰਾਂ ਦੇ ਖਿਲਾਫ 1 ਕਰੋੜ 51 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕੇਸ ਕਾਰੋਬਾਰੀ ਨਿਤਿਨ ਬਰਾਈ ਦੀ ਸ਼ਿਕਾਇਤ ’ਤੇ ਬਾਂਦਰਾ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜੁਲਾਈ 2014 ਵਿੱਚ ਐੱਸਐੱਫਐੱਲ ਫਿਟਨੈੱਸ ਕੰਪਨੀ ਦੇ ਡਾਇਰੈਕਟਰ ਕਾਸ਼ਿਫ਼ ਖਾਨ ਨੇ ਸ਼ੈੱਟੀ, ਕੁੰਦਰਾ ਅਤੇ ਹੋਰਾਂ ਨਾਲ ਮਿਲ ਕੇ ਉਸ ਨੂੰ ਮੁਨਾਫ਼ਾ ਕਮਾਉਣ ਲਈ ਕੰਪਨੀ ਵਿੱਚ 1.51 ਕਰੋੜ ਰੁਪਏ ਨਿਵੇਸ਼ ਕਰਨ ਲਈ ਕਿਹਾ ਤੇ ਉਸ ਨਾਲ ਧੋਖਾਧੜੀ ਕੀਤੀ ਗਈ ਹੈ।