Punjab

ਆਰਐੱਸਐਸ ਪੰਜਾਬ ਦੀ ਦੁਸ਼ਮਣ ਹੈ, ਅਕਾਲੀਆਂ ਨੇ ਕਰਵਾਈ ਪੰਜਾਬ ਵਿੱਚ ਐਂਟਰੀ : CM ਚੰਨੀ

‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਵਿਧਾਨ ਸਭਾ ਵਿੱਚ ਅੱਜ ਸੈਸ਼ਨ ਦੌਰਾਨ ਸੀਐੱਮ ਚੰਨੀ ਨੇ ਅਕਾਲੀ ਦਲ ਤੇ ਹੋਰ ਵਿਰੋਧੀ ਪਾਰਟੀਆਂ ਉੱਤੇ ਤਿੱਖੇ ਹਮਲੇ ਕੀਤਾ। ਚੰਨੀ ਦੀਆਂ ਤਲਖੀਆਂ ਸ਼ਾਇਦ ਹੀ ਕਿਸੇ ਵਿਧਾਇਕ ਨੇ ਪਹਿਲਾਂ ਦੇਖੀਆਂ ਹੋਣੀਆਂ ਹਨ। ਬੀਜੇਪੀ ਰਾਹੀਂ ਪੰਜਾਬ ਵਿੱਚ ਆਰਐਸਐੱਸ ਦੀ ਐਂਟਰੀ ਦੇ ਦੋਸ਼ ਅਕਾਲੀ ਦਲ ਉੱਤੇ ਲਗਾਉਂਦਿਆਂ ਉਨ੍ਹਾਂ ਸੁਖਬੀਰ ਬਾਦਲ ਨੂੰ ਵੀ ਘੇਰਿਆ।

ਚੰਨੀ ਨੇ ਕਿਹਾ ਕਿ ਬੀਜੇਪੀ ਪੰਜਾਬ ਵਿਚ ਐਂਟਰ ਨਹੀਂ ਕਰ ਸਕਦੀ ਸੀ, ਜੇ ਅਕਾਲੀ ਨਾ ਸਾਥ ਦਿੰਦੇ। ਚੰਨੀ ਨੇ ਕਿਹਾ ਕਿ ਇਹ ਆਰਐਸਐਸ ਨੂੰ ਇਨ੍ਹਾਂ ਨੇ ਹੀ ਪੰਜਾਬ ਵਿੱਟ ਐਂਟਰ ਕਰਾਇਆ ਹੈ। ਇਹ ਪੰਜਾਬ ਦੀ ਦੁਸ਼ਮਣ ਹੈ। ਜਦੋਂ ਜੰਮੂ ਕਸ਼ਮੀਰ ਦੀ ਧਾਰਾ ਤੋੜ ਕੇ ਸਟੇਟ ਨੂੰ ਖਤਮ ਕਰਕੇ ਬੀਜੇਪੀ ਤੇ ਅਕਾਲੀ ਦਲ ਨੇ ਅਧਿਕਾਰ ਖੋਹੇ, ਉਦੋਂ ਸੁਖਬੀਰ ਬਾਦਲ ਕਿੱਥੇ ਸਨ। ਉਨ੍ਹਾਂ ਚੰਦੂਮਾਜਰਾ ਨੂੰ ਕਿਹਾ ਕਿ ਜਦੋਂ ਰਾਜਾ ਦੇ ਅਧਿਕਾਰ ਖੋਹੇ ਜਾ ਰਹੇ ਸਨ, ਉਦੋ ਅਕਾਲੀ ਦਲ ਕਿੱਥੇ ਸਨ।

ਚੰਨੀ ਨੇ ਕਿਹਾ ਕਿ ਪ੍ਰਕਾਸ਼ ਬਾਦਲ ਨੇ ਪੰਜਾਬ ਨੂੰ ਗੁੱਝੀਆ ਮਾਰਾਂ ਮਾਰੀਆਂ ਹਨ ਪਰ ਸੁਖਬੀਰ ਬਾਦਲ ਨੇ ਜਦੋਂ ਅਧਿਕਾਰ ਖੋਹੇ ਗਏ ਤਾਂ ਉਲਟ ਵੋਟ ਪਾਈ। ਇਨ੍ਹਾਂ ਨੇ ਬੀਜੇਪੀ ਦੇ ਹੱਥਾਂ ਵਿਚ ਪੰਜਾਬ ਨੂੰ ਦੇ ਦਿੱਤਾ ਹੈ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਸੁਖਬੀਰ ਬਾਦਲ ਸਿੱਖਾ ਦੀ ਨੁਮਾਇੰਦੀ ਕਰਦੇ ਹਨ, ਤਾਂ ਜਿਸ ਤਰ੍ਹਾਂ ਚਾਹੀਏ ਰਾਜਾਂ ਨੂੰ ਕਮਜੋਰ ਕਰ ਦਈਏ। ਤੁਸੀਂ (ਅਕਾਲੀ) ਪੰਜਾਬ ਨੂੰ ਤੋੜਨ, ਬੀਜੇਪੀ ਦਾ ਕਬਜਾ ਕਰਾਉਣ ਲਈ ਜਿੰਮੇਦਾਰ ਹੋ। ਜਦੋਂ ਵੀ ਅਕਾਲੀ ਦਲ ਦਾ ਰਾਜ ਆਇਆ ਹੈ, ਇਹ ਉਨ੍ਹਾਂ ਦੇ ਪੱਕੇ ਭਾਈਵਾਲ ਰਹੇ ਹਨ। ਇਨ੍ਹਾਂ ਨੇ ਹਮੇਸ਼ਾ ਪੰਜਾਬ ਨੂੰ ਖਰਾਬ ਕੀਤਾ ਹੈ।

ਚੰਨੀ ਨੇ ਅਕਾਲੀ ਦਲ ਦੇ ਹੰਗਾਮੇ ਦਾ ਜਵਾਬ ਦਿੰਦਿਆਂ ਕਿਹਾ ਕਿ ਹੁਣ ਹੰਗਾਮਾ ਨਾ ਕਰੋ, ਤਸੱਲੀ ਕਰਾ ਦਿਆਂਗਾ ਕਿਵੇਂ ਤੁਸੀਂ ਪੰਜਾਬ ਨੂੰ ਲੁੱਟਦੇ ਹੋ। ਰੌਲਾ ਨਾ ਕਰੋ ਹੁਣ ਗੱਲ ਸੁਣੋ। ਚੰਨੀ ਨੇ ਕਿਹਾ ਕਿ ਇਹ ਕਹਿ ਰਹੇ ਹਨ ਕਿ ਮੈਂ ਗ੍ਰਹਿ ਮੰਤਰੀ ਤੇ ਪ੍ਰਾਇਮ ਮਨਿਸਟਰ ਨੂੰ ਮਿਲ ਕੇ ਆਇਆ ਹਾਂ। ਅਸੀਂ ਇਕ ਦੇਸ਼ ‘ਚ ਕੰਮ ਕਰਦੇ ਹਾਂ, ਜਾਣਾ ਪੈਂਦਾ ਹੈ। ਇਹ ਸੰਵਿਧਾਨਿਕ ਬੰਦਿਸ਼ ਹੈ ਕਿ ਮਿਲਣਾ ਪੈਂਦਾ ਹੈ। ਮੈਂ ਗ੍ਰਹਿ ਮੰਤਰੀ ਤੇ ਪੀਐਮ ਨੂੰ ਵੀ ਦੋ ਚਿੱਠੀਆਂ ਦਿੱਤੀਆਂ ਕਿ ਕਰਤਾਰਪੁਰ ਕੌਰੀਡੋਰ ਖੋਲ੍ਹੋ ਤੇ ਖੇਤੀ ਕਾਨੂੰਨ ਰੱਦ ਕਰੋ। ਇਸ ਵਿਚ ਮੈਂ ਕੀ ਗਲਤ ਕਿਹਾ ਹੈ। ਇਹ ਆਪਣੇ ਕੋਲੋ ਬਿਆਨ ਬਣਾ ਰਹੇ ਹਨ, ਕਿ ਮੈਂ ਇਹ ਕਰਕੇ ਆਇਆ ਹਾਂ ਤੇ ਮੈਂ ਉਹ ਕਰ ਦਿੱਤਾ ਹੈ। ਇਨ੍ਹਾਂ ਨੇ ਨਸ਼ਿਆਂ ਨੂੰ ਲੈ ਕੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਹੈ ਤਾਂ ਮੈਂ ਕਿਹਾ ਕਿ ਸਰਹੱਦਾਂ ਸੀਲ ਕਰੋ। ਤੁਸੀਂ ਚਾਹੁੰਦੇ ਹੋ ਕਿ ਨਸ਼ਾ ਆਈ ਜਾਵੇ ਤੇ ਮਜੀਠੀਆ ਦੇ ਨਾਂ ਉੱਤੇ ਵਿਕੀ ਜਾਵੇ, ਇਹ ਹੁਣ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਮੈਂ ਟਵੀਟ ਕੀਤਾ ਕਿ ਸਰਹੱਦਾਂ ਸੀਲ ਕਰੋ, ਤੇ ਇਸ ਵਿਚ ਕੋਈ ਗਲਤ ਨਹੀਂ ਕਿਹਾ ਹੈ। ਚੰਨੀ ਨੇ ਕਿਹਾ ਕਿ ਹੁਣ ਤੜਫੋ ਨਾ, ਆਪਣੀਆਂ ਕਰਤੂਤਾਂ ਸੁਣ ਲਵੋ। ਸੁਣ ਲੈ ਰੰਗਲਿਆ, ਰੰਗ ਕਰਤਾਰ ਦੇ। ਉਨ੍ਹਾਂ ਕਿਹਾ ਕਿ ਹੁਣ ਸੁਣ ਨਹੀਂ ਪਾ ਰਹੇ ਹੋ, ਤਾਂ ਡਰਾਮਾ ਕਰ ਰਹੇ ਹਨ।