Punjab

2013 ਕੰਟਰੈਕਟ ਫਾਰਮਿੰਗ ਐਕਟ ਖਿਲਾਫ ਮਤਾ ਪੇਸ਼

‘ਦ ਖ਼ਾਲਸ ਟੀਵੀ ਬਿਊਰੋ:-ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਅੱਜ ਅਕਾਲੀ ਦਲ ਦੇ 2013 ਵਿੱਚ ਲਿਆਂਦੇ ਗਏ ਕੰਟਰੈਕਟ ਫਾਰਮਿੰਗ ਐਕਟ ਦੇ ਖਿਲਾਫ ਮਤਾ ਪੇਸ਼ ਕੀਤਾ ਗਿਆ। ਸਰਕਾਰ ਵੱਲੋਂ 2013 ਕੰਟਰੈਕਟ ਫਾਰਮਿੰਗ ਐਕਟ ਦਾ ਮਤਾ ਪੇਸ਼ ਕੀਤਾ ਗਿਆ। ਸਰਕਾਰ ਦਾ ਕਹਿਣਾ ਹੈ ਕਿ ਇਸ ਐਕਟ ਨਾਲ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਸਾਰੇ ਅਕਾਲੀ ਦਲ ਦਾ ਜਦੋਂ ਐਕਟ ਆਇਆ ਸੀ, ਉਦੋਂ ਕਾਰਪੋਰੇਟ ਦਾ ਇਸ ਤਰ੍ਹਾਂ ਦਾ ਦਾਖਿਲਾ ਨਹੀਂ ਸੀ।

ਉਨ੍ਹਾਂ ਕਿਹਾ ਮੁੱਖ ਮੰਤਰੀ ਦਾ ਭਾਸ਼ਣ ਲੱਗ ਹੀ ਨਹੀਂ ਰਿਹਾ ਕਿ ਮੁੱਖ ਮੰਤਰੀ ਦਾ ਭਾਸ਼ਣ ਹੈ। ਉਹ ਸਿਆਸੀ ਸਟੇਜਾਂ ਵਾਲੀਆਂ ਗੱਲਾਂ ਕਰ ਰਹੇ ਹਨ। ਫੈਡਰਲ ਢਾਂਚੇ ਦਾ ਮੁੱਦਾ ਬਹੁਤ ਵੱਡਾ ਸੀ।

ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਉੱਤੇ ਇਸ ਲਈ ਭਾਰੇ ਪੈ ਰਹੇ ਹਨ, ਕਿਉਂ ਕਿ ਉਨ੍ਹਾਂ ਨੂੰ ਆਪਣੀ ਕੁਰਸੀ ਜਾਂਦੀ ਦਿਸ ਰਹੀ ਹੈ। ਕੇਂਦਰ ਨੂੰ ਮਿਲ ਕੇ ਕੈਪਟਨ ਤੇ ਚੰਨੀ ਆਏ ਹਨ ਤਾਂ ਹੀ ਬੀਐਸਐਫ ਦਾ ਦਾਇਰਾ ਵਧਿਆ ਹੈ।

ਬੀਐੱਸਐੱਫ ਦੇ ਮੁੱਦੇ ਨੂੰ ਇਕ ਮਹੀਨਾ ਹੋ ਗਿਆ ਹੈ, ਹਾਲੇ ਵੀ ਸਰਕਾਰ ਸਲਾਹਾਂ ਕਰ ਰਹੀ ਹੈ ਕਿ ਕਰਨਾ ਕੀ ਹੈ। ਲੋਕਾਂ ਨੇ ਜਲਾਲਪੁਰ ਬ੍ਰਾਂਡ ਬਣਾ ਦਿੱਤਾ ਹੈ ਨਕਲੀ ਸ਼ਰਾਬ ਨੂੰ। ਇਨ੍ਹਾਂ ਦਾ ਹੀ ਵਿਧਾਇਕ ਹੈ, ਜਿਸਦੇ ਨਾਂ ਉੱਤੇ ਇਹ ਰੱਖਿਆ ਗਿਆ ਹੈ।