Punjab

ਕੈਪਟਨ ਖਿਲਾਫ ਬੋਲਣ ਵਾਲੇ ਹੁਣ ਕਿਉਂ ਨੇ ਚੁੱਪ – ਨਵਜੋਤ ਕੌਰ ਸਿੱਧੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੈਪਟਨ ਖਿਲਾਫ ਬੋਲਣ ਵਾਲੇ ਵਿਧਾਇਕ ਹੁਣ ਚੁੱਪ ਕਿਉਂ ਹਨ। ਕੀ ਮੁੱਖ ਮੰਤਰੀ ਬਣਨ ਨਾਲ ਮੁੱਦੇ ਹੱਲ ਹੋ ਗਏ ਹਨ। ਵਿਧਾਇਕ ਹੁਣ ਆਵਾਜ਼ ਕਿਉਂ ਨਹੀਂ ਚੁੱਕ ਰਹੇ। ਸਿੱਧੂ ਅੱਜ ਵੀ ਮੁੱਦਿਆਂ ‘ਤੇ ਕਾਇਮ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਏਜੀ ਦੇ ਮੁੱਦੇ ‘ਤੇ ਮਸਲਾ ਅੱਜ ਹੱਲ ਹੋ ਜਾਵੇਗਾ। ਅਸੀਂ ਕੋਈ ਨਿੱਜੀ ਹਮਲਾ ਨਹੀਂ ਕਰ ਰਹੇ, ਇਸ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ। ਸਰਕਾਰ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਬੇਅਦਬੀ ਦਾ ਮੁੱਦਾ ਹੱਲ ਹੋਣ ਤੋਂ ਬਾਅਦ ਉਹ ਏਜੀ ਦੀ ਨਿਯੁਕਤੀ ਕਰਦੀ। ਅਸੀਂ ਇਸ ਗੱਲ ‘ਤੇ ਕੋਈ ਲੜਾਈ ਨਹੀਂ ਕਰ ਰਹੇ ਬਲਕਿ ਇਹ ਲੋਕਤੰਤਰਿਕ ਹੈ, ਜਿਸ ਦਾ ਅੱਜ ਹੱਲ ਹੋ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਵਰਕਰ ਇਸ ਗੱਲ ‘ਤੇ ਖੁਸ਼ ਹਨ ਕਿ ਕੋਈ ਤਾਂ ਬੇਅਦਬੀ ਤੇ ਡਰੱਗਸ ਵਰਗੇ ਮੁੱਦੇ ਚੁੱਕ ਰਿਹਾ ਹੈ। ਪੰਜਾਬ ਡਰੱਗਜ਼ ਪਿੱਛੇ ਬਦਨਾਮ ਹੈ ਤੇ ਡਰੱਗਜ਼ ਦੇ ਮੁੱਦੇ ਦੀ ਰਿਪੋਰਟ ਆ ਚੁੱਕੀ ਹੈ, ਪਰ ਉਹ ਰਿਪੋਰਟ ਖੋਲ੍ਹੀ ਨਹੀਂ ਜਾ ਰਹੀ। ਉਨ੍ਹਾਂ ਸਿੱਧੂ ਦੇ ਆਪ ਵਿੱਚ ਜਾਣ ਦਾ ਖੰਡਨ ਕੀਤਾ ਹੈ।