‘ਦ ਖ਼ਾਲਸ ਟੀਵੀ ਬਿਊਰੋ:-ਅਮਰੀਕਾ ਨੇ ਸੋਮਵਾਰ ਨੂੰ ਆਪਣੀ ਸਰਹੱਦਾਂ ਖੋਲ੍ਹਦਿਆਂ ਐਲਾਨ ਕੀਤਾ ਹੈ ਕਿ ਜਿਨ੍ਹਾਂ ਦੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹਨ, ਉਹ ਅਮਰੀਕਾ ਆ ਸਕਦੇ ਹਨ। ਅਮਰੀਕਾ 20 ਮਹੀਨਿਆਂ ਤੋਂ ਜਾਰੀ ਐਂਟਰੀ ਬੈਨ ਵੀ ਖਤਮ ਕਰ ਰਿਹਾ ਹੈ। ਕੋਵਿਡ-19 ਮਹਾਂਮਾਰੀ ਕਾਰਣ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਰੋਕਾਂ ਲਾਗੂ ਕੀਤੀਆਂ ਸਨ। ਇਨ੍ਹਾਂ ਕਾਰਨ 30 ਤੋਂ ਵੱਧ ਦੇਸ਼ਾਂ ਦੇ ਗੈਰ ਨਾਗਰਿਕ ਪ੍ਰਭਾਵਿਤ ਹੋਏ ਸਨ। ਇਸ ਵਿਚ ਬ੍ਰਿਟੇਨ ਤੇ ਯੂਰੋਪੀਅਨ ਸੰਘ ਦੇ ਦੇਸ਼ ਵੀ ਸ਼ਾਮਿਲ ਸਨ, ਜਿਹੜੇ ਆਪਣੇ ਪਰਿਵਾਰ ਤੋਂ ਦੂਰ ਸਨ। ਦੂਜੇ ਦੇਸ਼ਾਂ ਦੀਆਂ ਏਜੰਸੀਆਂ ਨੇ ਇਸ ਫੈਸਲਾ ਨੂੰ ਸੁਖਦ ਅਹਿਸਾਸ ਦੱਸਿਆ ਹੈ। ਹਾਲਾਂਕਿ ਯਾਤਰੀ ਨੂੰ ਆਪਣੀ ਕੰਟੈਕਟ ਜਾਣਕਾਰੀ ਦੇਣੀ ਪਵੇਗੀ ਪਰ ਉਨ੍ਹਾਂ ਨੂੰ ਵੱਖਰੇ ਤੌਰ ਉੱਤੇ ਨਹੀਂ ਰਹਿਣਾ ਪਵੇਗਾ।