International

ਅਮਰੀਕਾ ਦੇ ਮਿਊਜ਼ਿਕ ਫੈਸਟੀਵਲ ‘ਚ ਪਈ ਭਾਜੜ, 8 ਲੋਕਾਂ ਦੀ ਮੌ ਤ, 300 ਜ਼ਖਮੀ

‘ਦ ਖ਼ਾਲਸ ਟੀਵੀ ਬਿਊਰੋ:- ਅਮਰੀਕਾ ਦੇ ਪ੍ਰਾਂਤ ਟੈਕਸਾਸ ਦੇ ਹਿਊਸਟਨ ਸ਼ਹਿਰ ਵਿੱਚ ਕਰਵਾਏ ਗਏ ਇਕ ਮਿਊਜ਼ਿਕ ਫੈਸਟੀਵਲ ਵਿੱਚ ਭਾਜੜ ਪੈਣ ਨਾਲ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਹਾਦਸਾ ਫੈਸਟੀਵਲ ਦੀ ਪਹਿਲੀ ਰਾਤ ਨੂੰ ਹੀ ਵਾਪਰਿਆ ਹੈ ਤੇ ਅਧਿਕਾਰੀਆਂ ਮੁਤਾਬਿਕ ਲੋਕ ਸਟੇਜ ਵੱਲ ਵਧ ਰਹੇ ਸਨ। ਇਸ ਦੌਰਾਨ ਕਈ ਲੋਕ ਘਬਰਾ ਗਏ ਤੇ ਇਹ ਹਾਦਸਾ ਵਾਪਰ ਗਿਆ। ਇਸ ਘਟਨਾ ਵਿਚ 300 ਲੋਕ ਗੰਭੀਰ ਜ਼ਖਮੀ ਹੋਏ ਹਨ। ਇਸ ਫੈਸਟੀਵਲ ਨੂੰ ਰੱਦ ਕਰ ਦਿੱਤਾ ਗਿਆ ਹੈ।