‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਵੱਲੋਂ ਨਵਜੋਤ ਸਿੱਧੂ ਬਾਰੇ ਕੀਤੀ ਟਿੱਪਣੀ ਉੱਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਸੰਵਿਧਾਨਿਕ ਦਫ਼ਤਰ ਨੂੰ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਵੱਲੋਂ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਕਿਵੇਂ ਵਰਤਿਆ ਜਾ ਰਿਹਾ ਹੈ। ਇਸ ਨਾਲ ਰਾਜ ਦੀ ਸੰਵਿਧਾਨਿਕ ਮਸ਼ੀਨਰੀ ਨੂੰ ਤਹਿਸ-ਨਹਿਸ ਹੋ ਗਈ ਹੈ। ਚੀਮਾ ਨੇ ਚੰਨੀ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਸੰਵਿਧਾਨਿਕ ਦਫ਼ਤਰ ਨੂੰ ਕਿਉਂ ਨਹੀਂ ਬਚਾ ਸਕੇ ?
ਚੀਮਾ ਨੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਮੁੱਖ ਮੰਤਰੀ ਚੰਨੀ ਵਿੱਚ ਜਾਨ ਨਹੀਂ ਹੈ ਕਿਉਂਕਿ ਉਹ ਆਪਣੇ ਸੰਵਿਧਾਨਿਕ ਪੋਸਟਾਂ ਨੂੰ ਸੁਰੱਖਿਅਤ ਨਹੀਂ ਕਰ ਪਾ ਰਹੇ। ਜੇ ਚੰਨੀ ਵਿੱਚ ਹਿੰਮਤ ਹੁੰਦੀ ਤਾਂ ਏਜੀ ਨੂੰ ਪਾਰਟੀ ਪ੍ਰਧਾਨ ਦੇ ਖਿਲਾਫ ਬਿਆਨ ਨਾ ਦੇਣਾ ਪੈਂਦਾ।