India Punjab

ਚੋਣ ਮੈਨੀਫੈਸਟੋ ਦੇ ਨਾਲ ਐਗਰੀਮੈਂਟ ਵੀ ਕਰਨ ਸਿਆਸੀ ਲੀਡਰ : ਸੋਨੂੰ ਸੂਦ

‘ਦ ਖ਼ਾਲਸ ਟੀਵੀ ਬਿਊਰੋ:- ਬਾਲੀਵੁਡ ਅਦਾਕਾਰ ਸੋਨੂੰ ਸੂਦ ਨੇ ਕਿਹਾ ਹੈ ਕਿ ਸਿਆਸਤਦਾਨਾਂ ਨੂੰ ਚੋਣ ਮੈਨੀਫੈਸਟੋ ਦੇ ਨਾਲ-ਨਾਲ ਇੱਕ ਐਗਰੀਮੈਂਟ ਵੀ ਕਰਨਾ ਚਾਹੀਦਾ ਹੈ, ਤਾਂ ਜੋ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਹੋ ਸਕਣ। ਸੋਸ਼ਲ ਮੀਡੀਆ ਰਾਹੀਂ ਜਾਰੀ ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਸਬੰਧੀ ਇਕ ਮਿਆਦੀ ਵਾਅਦਾ ਕੀਤਾ ਜਾਣਾ ਚਾਹੀਦਾ ਕਿ ਕਿੰਨੇ ਸਮੇਂ ਤੱਕ ਕਿਹੜਾ ਵਾਅਦਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਅਸਤੀਫਾ ਵੀ ਦਿੱਤਾ ਜਾਣਾ ਚਾਹੀਦਾ, ਜੇਕਰ ਮੈਂ ਦਿੱਤੇ ਸਮੇਂ ਵਿੱਚ ਕੰਮ ਨਾ ਕਰ ਸਕਿਆ ਤਾਂ ਮੈਂ ਇਸ ਲਾਇਕ ਨਹੀਂ ਮੈਂ ਇਸ ਨੂੰ ਛੱਡਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਬਹਿਤਰ ਕੋਈ ਨਹੀਂ ਜਾਣਦਾ ਕਿ ਕੀ ਕੀ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਉਹ ਲੀਡਰ ਚਾਹੀਦਾ ਜਿਸ ਨੂੰ ਕੁਰਸੀ ਦੀ ਭੁੱਖ ਨਾ ਹੋਵੇ, ਸੇਵਾ ਦੀ ਭੁੱਖ ਵਾਲੇ ਲੀਡਰ ਚਾਹੀਦੇ ਹਨ।