‘ਦ ਖ਼ਾਲਸ ਟੀਵੀ ਬਿਊਰੋ:- ਸਵੀਡਿਸ਼ ਵਾਤਾਵਰਣ ਵਰਕਰ ਗ੍ਰੇਟਾ ਕਾਰਕੁਨ ਗ੍ਰੇਟਾ ਥਨਬਰਗ ਨੇ ਗਲਾਸਗੋ ਵਿੱਚ ਜਲਵਾਯੂ ਪਰਿਵਰਤਨ ਉੱਤੇ ਚੱਲ ਰਹੇ ਸੰਯੁਕਤ ਰਾਸ਼ਟਰ ਸੰਮੇਲਨ COP26 ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ। ਆਪਣੇ ਟਵਿੱਟਰ ਅਕਾਊਂਟ ਉੱਤੇ ਟਵੀਟ ਕਰਦਿਆਂ ਉਸਨੇ ਲਿਖਿਆ ਹੈ ਕਿ, “ਸਮਾਂ ਖਤਮ ਹੋ ਰਿਹਾ ਹੈ।
#COP26 ਵਰਗੇ ਸੰਮੇਲਨਾਂ ਨਾਲ ਬਦਲਾਅ ਉਦੋਂ ਤੱਕ ਨਹੀਂ ਆਵੇਗਾ ਜਦੋਂ ਤੱਕ ਇਸ ਉੱਤੇ ਬਾਹਰ ਤੋਂ ਕੋਈ ਵੱਡਾ ਜਨਤਕ ਦਬਾਅ ਨਾ ਹੋਵੇ। ਇਸ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਜਲਵਾਯੂ ਮਾਰਚ ਹੜਤਾਲ ਵਿੱਚ ਸ਼ਾਮਿਲ ਹੋਵੋ ਤੇ ਆਪਣੀ ਆਵਾਜ਼ ਬੁਲੰਦ ਕਰੋ। ਅਸੀਂ ਨਾਲ ਹਾਂ ਤਾਂ ਮਜ਼ਬੂਤੀ ਹੈ।
ਦੱਸ ਦਈਏ ਕਿ ਲੰਦਨ ਵਿੱਚ ਇਕ ਰੈਲੀ ਵਿੱਚ ਈਕੋ-ਐਕਟਿਵਿਸਟ ਨੇ ਕਿਹਾ ਹੈ ਕਿ COP26 ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਆਲਮੀ ਲੀਡਰ ਸਿਰਫ ਜਲਵਾਯੂ ਪਰਿਵਰਤਨ ਨੂੰ ਗੰਭੀਰਤਾ ਨਾਲ ਲੈਣ ਦਾ ਨਾਟਕ ਕਰ ਰਹੇ ਹਨ।
ਗ੍ਰੇਟਾ ਥਨਬਰਗ ਦਾ ਟਵੀਟ
ਗਲਾਲਗੋ ਵਿੱਚ 31 ਅਕਤੂਬਰ ਤੋਂ 12 ਨਵੰਬਰ ਤੱਕ ਹੋਣ ਵਾਲੇ COP26 ਸ਼ਿਖਰ ਸੰਮੇਲਨ ਦਾ ਟੀਚਾ ਪੈਰਿਸ ਸਮਝੌਤੇ ਤੇ ਜਲਵਾਯੂ ਉੱਤੇ ਸੰਯੁਕਤ ਰਾਸ਼ਟਰ ਫ੍ਰੇਮਵਰਕ ਕਨਵੈਂਸ਼ਨ ਦੇ ਟੀਚਿਆਂ ਦੀ ਦਿਸ਼ਾ ਵਿੱਚ ਕਾਰਵਾਈ ਤੇਜ ਕਰਕੇ ਦੇਸ਼ਾਂ ਨੂੰ ਇਕ ਦੂਜੇ ਦੇ ਨਾਲ ਜੋੜਨਾ ਹੈ।