India Punjab

ਪੰਜਾਬ ਸਰਕਾਰ ਨੇ ਰੱਖਿਆ ਓਹਲਾ, ਭਗਵੰਤ ਮਾਨ ਨੇ ਕੀਤਾ ਵੱਡਾ ਖੁਲਾਸਾ

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਬਪਾਰਟੀ ਮੀਟਿੰਗ ਚੋਂ ਮੁੜੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ ਤੇ ਕਿਹਾ ਮੈਂ ਸੀਐਮ ਚੰਨੀ ਸਾਹਿਬ ਤੋਂ ਪੁੱਛਿਆ ਕਿ ਇਹ ਜੋ ਬੀਐਸਐਫ ਦੇ ਦਾਇਰਾ ਵਧਾਇਆ ਗਿਆ ਹੈ, ਇਹ ਤੁਹਾਡੀ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਤਿੰਨ ਦਿਨ ਬਾਅਦ ਕਿਵੇਂ ਲਾਗੂ ਹੋ ਗਿਆ।

ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਜਦੋਂ ਸੀਐਮ ਕੈਪਟਨ ਅਮਿਤ ਸ਼ਾਹ ਨੂੰ ਮਿਲਦੇ ਸੀ ਤਾਂ ਉਹ ਕੋਈ ਅਮਿਤ ਸ਼ਾਹ ਕੈਪਟਨ ਨੂੰ ਕੋਈ ਫਾਇਲ ਦਿਖਾ ਕੇ ਕਹਿੰਦੇ ਸਨ ਕਿ ਇਹ ਤੁਹਾਡੇ ਪਰਿਵਾਰ ਦਾ ਕੁੱਝ ਸਾਮਨ ਪਿਆ ਹੈ, ਸਾਡੇ ਕੋਲ ਤੇ ਕੈਪਟਨ ਸਾਹਿਬ ਨੂੰ ਡਰ ਦੇ ਕੇ ਬੀਜੇਪੀ ਆਪਣੀ ਸਰਕਾਰ ਚਲਾਉਂਦੀ ਰਹੀ ਹੈ। ਹੁਣ ਲੋਕ ਸੀਐਮ ਚੰਨੀ ਨੂੰ ਪੁੱਛ ਰਹੇ ਹਨ ਕਿ ਉਨ੍ਹਾਂ ਦੀ ਕਿਹੜੀ ਡੀਲ ਹੋਈ ਹੈ ਤੇ ਕਿਹੜੇ ਡਰੋਂ ਉਨ੍ਹਾਂ ਨੇ ਪੰਜਾਬ ਅੱਧਾ ਬੀਐਸਐਫ ਦੇ ਹਵਾਲੇ ਦੇ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜਾਂ ਚੰਨੀ ਭੋਲੇਪਣ ਵਿਚ ਹੀ ਹਾਂ ਕਰ ਆਏ ਹਨ ਤੇ ਜਾਂ ਉਨ੍ਹਾਂ ਨੂੰ ਸਾਰਾ ਕੁਝ ਪਤਾ ਹੈ।


ਭਗਵੰਤ ਮਾਨ ਨੇ ਕਿਹਾ ਕਿ ਐਨਆਈਏ ਦਾ ਐਕਟ ਪੀਚਿਤੰਬਰਮ ਲੈ ਕੇ ਆਏ ਸਨ। ਸਾਰੀਆਂ ਸਰਕਾਰਾਂ ਤੋਂ ਉਸ ਕੋਲ ਜਦੋਂ ਰਿਵਿਊ ਮੰਗੇ ਗਏ ਸਨ ਤਾ ਇਕੱਲੇ ਸਿੱਕਮ ਨੇ ਵਿਰੋਧ ਕੀਤਾ ਸੀ। ਬੀਐਸਐਫ ਦਾ ਕੰਮ ਸਟੇਟ ਵਿਚ ਪੁਲਿਸ ਨਾਲ ਸਹਿਯੋਗ ਕਰਨਾ ਹੁੰਦਾ ਸੀ, ਹੁਣ ਬੀਐਸਐਫ ਸਿੱਧੀ ਕਾਰਵਾਈ ਕਰੇਗੀ, ਪੁਲਿਸ ਦਾ ਰੋਲ ਮੁਕਾ ਦਿਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮੈਂ ਉੱਪ ਮੁੱਖ ਮੰਤਰੀ ਰੰਧਾਵਾ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਕਿਹਾ ਸੀ ਕਿ ਚਿਠੀ ਲਿਖੋ ਅਸੀਂ ਟਾਇਮ ਦੇ ਦਿਆਂਗੇ। ਉਨ੍ਹਾਂ ਕਿਹਾ ਕਿ 21 ਨੂੰ ਚਿੱਠੀ ਲਿਖੀ ਗਈ ਤੇ 15 ਨੂੰ ਇਹ ਕਾਨੂੰਨ ਲਾਗੂ ਹੋ ਗਿਆ ਸੀ, ਫਿਰ 10 ਦਿਨ ਪੰਜਾਬ ਨੂੰ ਕਿਹੜੀ ਗੱਲ ਤੋਂ ਹਨੇਰੇ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੀਆਂ ਪੀੜੀਆਂ ਕਾਂਗਰਸ ਨੂੰ ਇਕ ਵਾਰ ਫਿਰ ਪੰਜਾਬ ਵੰਡਣ ਲਈ ਯਾਦ ਕਰਨਗੀਆਂ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਇਕ ਪੂਰੀ ਬੈਲਟ ਨੂੰ ਰਾਸ਼ਟਰਪਤੀ ਰਾਜ ਦੇ ਹਵਾਲੇ ਕਰ ਦਿੱਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਜੀਐਸਟੀ, ਖੇਤੀ ਕਾਨੂੰਨ, ਸੀਬੀਐਸਈ ਵਲੋਂ ਪੰਜਾਬੀ ਨੂੰ ਬਾਹਰ ਕਰਕੇ ਪੰਜਾਬ ਦੇ ਹੱਕ ਮਾਰੇ ਜਾ ਰਹੇ ਹਨ। ਮਾਨ ਨੇ ਕਿਹਾ ਕਿ ਰੰਧਾਵਾ ਸਾਹਿਬ ਕਹਿੰਦੇ ਹਨ ਕਿ ਥੋੜ੍ਹਾ ਚਿਰ ਹੀ ਹੋਇਆ ਹੈ ਸਰਕਾਰ ਪਲਟੀ ਨੂੰ, ਪਰ ਮੈਂ ਕਿਹਾ ਕਿ ਰੰਧਾਵਾ ਸਾਹਿਬ ਤੁਸੀਂ ਪਲਟੇ ਹੋ, ਬੰਦੇ ਤਾਂ ਸਰਕਾਰ ਵਿੱਚ ਉਹੀ ਹਨ। ਪੰਜਾਬ ਸਰਕਾਰ ਨੇ ਪੰਜਾਬ ਨੂੰ ਗਹਿਣੇ ਰੱਖਿਆ ਹੈ। ਇਹ ਬਿਲ ਰਾਜਸਭਾ ਵਿਚ ਰੋਕਿਆ ਜਾ ਸਕਦਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਵਿੱਚ ਬੀਐੱਸਐਫ ਦੀ ਸਮਰੱਥਾ ਵਾਲਾ 80 ਕਿਲੋਮੀਟਰ ਦਾ ਘੇਰਾ ਘਟਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ ਹੈ, ਕੀ ਉੱਥੇ ਪਾਕਿਸਤਾਨ ਨੇ ਆਪਣੇ ਡਰੋਨਾਂ ਦੀ ਰੇਂਜ ਘਟਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਚਲਾਉਣ ਉੱਤੇ ਵੀ ਸਹਿਮਤੀ ਹੋਈ ਹੈ। ਇਸਦਾ ਲਾਇਵ ਟੈਲੀਕਾਸਟ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਮੈਂ ਰਾਜ ਸਭਾ ਤੇ ਲੋਕ ਸਭਾ ਵਿਚ ਕਾਂਗਰਸ ਦੀ ਸਪੋਰਟ ਵੀ ਮੰਗੀ ਹੈ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਬਿਲ ਦੇ ਖਿਲਾਫ ਇਕੋ ਇਕ ਹਥਿਆਰ ਲੀਗਲ ਐਕਸ਼ਨ ਹੈ।