Punjab

ਪੰਜਾਬ ਨੂੰ ਜਲਦ ਮਿਲਣਗੇ ਕਈ ਹੋਰ ਨਵੇਂ ਕਲਰਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕਾਂ ਦੀ ਭਰਤੀ ਸਬੰਧੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਰਾਹੀਂ ਹਜ਼ਾਰਾਂ ਕਲਰਕਾਂ ਦੀਆਂ ਅਸਾਮੀਆਂ ਕੱਢੀਆਂ ਹਨ। ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਕਲਰਕਾਂ ਦੀਆਂ 2 ਹਜ਼ਾਰ 374 ਅਸਾਮੀਆਂ ਕੱਢੀਆਂ ਗਈਆਂ ਹਨ। ਯੋਗ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 23 ਅਕਤੂਬਰ 2021 ਤੋਂ 18 ਨਵੰਬਰ 2021 ਸ਼ਾਮ 5 ਵਜੇ ਤੱਕ ਆਨਲਾਈਨ ਫਾਰਮ ਭਰ ਸਕਦੇ ਹਨ।

ਇਸ ਤੋਂ ਇਲਾਵਾ ਕਲਰਕ ਆਈਟੀ ਲਈ 212 ਅਸਾਮੀਆਂ ਅਤੇ ਕਲਰਕ ਲੇਖਾ ਲਈ 203 ਅਸਾਮੀਆਂ ਵਾਸਤੇ ਸਿੱਧੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਲਈ 23 ਅਕਤੂਬਰ 2021 ਤੋਂ 15 ਨਵੰਬਰ 2021 ਸ਼ਾਮ 5 ਵਜੇ ਤੱਕ ਫਾਰਮ ਭਰੇ ਜਾ ਸਕਦੇ ਹਨ। ਉਮੀਦਵਾਰ www.sssb.punjab.gov.in ਉੱਤੇ ਆਨਲਾਈਨ ਅਪਲਾਈ ਕਰ ਸਕਦੇ ਹਨ।