‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਝੋਨੇ ਦੇ ਕਰੀਬ 100 ਟਰੱਕ ਦੂਜੇ ਸੂਬਿਆਂ ਤੋਂ ਜੋ ਆਇਆ ਸੀ, ਨੂੰ ਖਨੌਰੀ ਪਾਤੜਾਂ ਦੇ ਨੇੜੇ ਫੜਿਆ ਹੋਇਆ ਹੈ। ਉਸ ਦੇ ਵਿਰੋਧ ਵਿੱਚ ਜਿਨ੍ਹਾਂ ਵਾਪਾਰੀਆਂ ਦਾ ਉਹ ਮਾਲ ਸੀ, ਉਨ੍ਹਾਂ ਨੇ ਮੰਡੀ ਵਿੱਚੋਂ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਹੈ ਕਿ ਉਨ੍ਹਾਂ ਦੇ ਟਰੱਕ ਕਿਉਂ ਫੜੇ ਹਨ। ਵਾਪਾਰੀਆਂ ਵੱਲੋਂ ਖਰੀਦ ਬੰਦ ਕਰਕੇ ਲੋਕਾਂ ਦੇ ਨਾਲ ਧੱਕਾ ਕੀਤਾ ਹੈ। ਇਹ ਵਾਪਾਰੀ ਬਾਹਰ ਦੂਜੀਆਂ ਮੰਡੀਆਂ ਵਿੱਚ ਵੀ ਅਜਿਹੀਆਂ ਹੜਤਾਲਾਂ ਕਰ ਸਕਦੇ ਹਨ। ਇਸ ਲਈ ਜਿੱਥੇ ਵੀ ਇਹ ਵਾਪਾਰੀ ਹੜਤਾਲ ਕਰਦੇ ਹਨ, ਉੱਥੇ ਹੀ ਸਰਕਾਰੀ ਅਧਿਕਾਰੀਆਂ ਨੂੰ ਘੇਰ ਕੇ ਆਪਣੇ ਵਿੱਚ ਬਿਠਾ ਲਉ। ਉੱਥੋਂ ਦੇ ਸਾਰੇ ਅਫਸਰਾਂ ਨੂੰ ਘੇਰ ਲਿਉ।