‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਕਸਰ ਅਸੀਂ ਆਪਣੇ ਬੱਚਿਆਂ ਦੇ ਵਰਤਾਓ ਨੂੰ ਅਣਦੇਖਿਆ ਕਰ ਦਿੰਦੇ ਹਾਂ ਤੇ ਕਈ ਵਾਰ ਉਨ੍ਹਾਂ ਦੀਆਂ ਹਰਕਤਾਂ ਇਸੇ ਅਣਦੇਖੀ ਕਾਰਨ ਹੋਰ ਵਿਗੜ ਜਾਂਦੀਆਂ ਹਨ। ਸਾਡੇ ਦੇਸ਼ ਵਿਚ ਤਾਂ ਮਾਪੇ ਅਕਸਰ ਬੱਚਿਆਂ ਨੂੰ ਗਲਤੀ ਉੱਤੇ ਝੰਭ ਦਿੰਦੇ ਹਨ ਪਰ ਬਹੁਤੇ ਦੇਸ਼ ਅਜਿਹੇ ਵੀ ਹਨ ਜਿੱਥੇ ਬੱਚੇ ਨੂੰ ਗੁੱਸੇ ਨਾਲ ਉਂਗਲ ਲਗਾਉਣੀ ਵੀ ਮਹਿੰਗੀ ਪੈ ਜਾਂਦੀ ਹੈ। ਇਸੇ ਮਸਲੇ ਉੱਤੇ ਚੀਨ ਦੀ ਸੰਸਦ ਵੱਲੋਂ ਇਸ ਹਫਤੇ ਪਰਿਵਾਰਕ ਸਿੱਖਿਆ ਪ੍ਰੋਤਸਾਹਨ ਕਾਨੂੰਨ ਦੇ ਇੱਕ ਖਰੜੇ ‘ਤੇ ਵਿਚਾਰ ਕੀਤੇ ਜਾਣ ਦੀ ਉਮੀਦ ਹੈ। ਇਸ ਖਰੜੇ ਅਨੁਸਾਰ ਜਿਨ੍ਹਾਂ ਮਾਪਿਆਂ ਦੇ ਨਿਆਣਿਆਂ ਦਾ “ਮਾੜਾ ਵਿਵਹਾਰ” ਹੈ, ਉਸ ਲਈ ਮਾਪਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਜੋਸ਼ੁਆ ਰੇਟ ਮਿਲਰ ਨੇ ਨਿਊਯਾਰਕ ਪੋਸਟ ਵਿੱਚ ਇਸਦਾ ਜ਼ਿਕਰ ਕੀਤਾ ਹੈ ਤੇ ਜੇ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਦੁਰਵਰਤਾਓ ਕਰਨ ਦੀ ਸਜ਼ਾ ਮਿਲੇਗੀ ਅਤੇ ਉਨ੍ਹਾਂ ਬੱਚਿਆਂ ਤੇ ਨੌਜਵਾਨਾਂ ਨੂੰ “ਪਾਰਟੀ, ਰਾਸ਼ਟਰ, ਲੋਕਾਂ ਅਤੇ ਸਮਾਜਵਾਦ ਨੂੰ ਪਿਆਰ ਕਰਨਾ” ਸਿਖਾਉਣ ਲਈ ਵੀ ਮਜਬੂਰ ਕੀਤਾ ਜਾਵੇਗਾ। ਪ੍ਰਸਤਾਵਿਤ ਕਾਨੂੰਨ ਦੇ ਖਰੜੇ ਉੱਤੇ ਨੈਸ਼ਨਲ ਪੀਪਲਜ਼ ਕਾਂਗਰਸ ਵੱਲੋਂ ਆਪਣੀ ਸਥਾਈ ਕਮੇਟੀ ਦੇ ਸੈਸ਼ਨ ਦੌਰਾਨ ਬਹਿਸ ਕੀਤੀ ਜਾਵੇਗੀ। ਮਾਪਿਆਂ ਨੂੰ ਬੱਚਿਆਂ ਨੂੰ ਆਰਾਮ ਕਰਨ ਅਤੇ ਕਸਰਤ ਕਰਨ ਲਈ ਸਮਾਂ ਕੱਢਣ ਲਈ ਵੀ ਉਤਸ਼ਾਹਿਤ ਕਰਨਾ ਪਵੇਗਾ।
ਐਨਪੀਸੀ ਦੇ ਵਿਧਾਨਿਕ ਮਾਮਲਿਆਂ ਦੇ ਕਮਿਸ਼ਨ ਦੇ ਬੁਲਾਰੇ ਜ਼ਾਂਗ ਤਿਵੇਈ ਨੇ ਕਿਹਾ ਬੱਚੇ ਇੱਕ ਨਹੀਂ, ਕਈ ਕਾਰਣਾਂ ਕਰਕੇ ਮਾੜਾ ਵਰਤਾਓ ਕਰਦੇ ਹਨ, ਬੱਚਿਆਂ ਵਿਚ ਪਰਿਵਾਰਕ ਸਿੱਖਿਆ ਦੀ ਘਾਟ ਇਸਦਾ ਮੁੱਖ ਕਾਰਨ ਮੰਨਿਆਂ ਜਾ ਸਕਦ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਦੇ ਅਨੁਸਾਰ ਇਸ ਬਿੱਲ ਦੇ ਡਰਾਫਟ ਵਿਚ ਬੱਚਿਆਂ ਨੂੰ “ਬਜ਼ੁਰਗਾਂ ਦਾ ਆਦਰ ਕਰਨ ਅਤੇ ਨੌਜਵਾਨਾਂ ਦੀ ਦੇਖਭਾਲ” ਦੀ ਭਾਵਨਾ ਨਾਲ ਪ੍ਰੇਰਿਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।
ਦੇਸ਼ ਦੇ ਸਿੱਖਿਆ ਮੰਤਰਾਲੇ ਨੇ ਇਹ ਫੈਸਲਾ ਕੀਤਾ ਹੈ ਕਿ ਬੱਚਿਆਂ ਨੂੰ ਕਿੰਨੇ ਘੰਟੇ ਵੀਡੀਓ ਗੇਮਜ਼ ਖੇਡਣੀਆਂ ਚਾਹੀਦੀਆਂ ਹਨ, ਅਗਸਤ ਵਿੱਚ ਨਾਬਾਲਗਾਂ ਨੂੰ ਸਕੂਲ ਦੇ ਦਿਨਾਂ ਦੌਰਾਨ ਆਨਲਾਈਨ ਗੇਮਸ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਅਤੇ ਵੀਕੇਂਡ ਪਲੇ ਨੂੰ ਸਿਰਫ ਤਿੰਨ ਘੰਟਿਆਂ ਵਿੱਚ ਸੀਮਿਤ ਕਰਨਾ ਚਾਹੀਦਾ ਹੈ। ਸਿੱਖਿਆ ਮੰਤਰਾਲੇ ਨੇ ਦਸੰਬਰ ਵਿੱਚ ਨੌਜਵਾਨ ਚੀਨੀ ਪੁਰਸ਼ਾਂ ਨੂੰ ਇੰਟਰਨੈਟ ਮਸ਼ਹੂਰ ਹਸਤੀਆਂ ਦੀ “ਅੰਨ੍ਹੀ” ਪੂਜਾ ਦੀ ਬਜਾਏ ਫੁਟਬਾਲ ਵਰਗੀਆਂ ਖੇਡਾਂ ਨੂੰ ਉਤਸ਼ਾਹਤ ਕਰਨ ਦੀ ਅਪੀਲ ਕੀਤੀ ਹੈ।