Others

ਅਗਲੇ ਮਹੀਨੇ ਕਿੱਥੇ ਉਡਾਨ ਭਰ ਸਕਣਗੇ ਆਸਟ੍ਰੇਲਿਅਨ

‘ਦ ਖ਼ਾਲਸ ਟੀਵੀ ਬਿਊਰੋ-ਰਾਸ਼ਟਰੀ ਯੋਜਨਾ ਦੇ ਅਨੁਸਾਰ, ਕਵਾਂਟਸ ਦੇ ਸੀਈਓ ਐਲਨ ਜੋਇਸ ਨੇ 80 ਫੀਸਦ ਯੋਗ ਆਸਟ੍ਰੇਲੀਆਈ ਲੋਕਾਂ ਦੇ ਟੀਕਾਕਰਣ ਦੇ ਬਾਅਦ ਅੰਤਰਰਾਸ਼ਟਰੀ ਉਡਾਣਾਂ ਦੀ ਵਾਪਸੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਨੂੰ ਅਗਲੇ ਮਹੀਨੇ ਦੇ ਅੰਤ ਵਿਚ ਰੱਦ ਕੀਤਾ ਜਾ ਰਿਹਾ ਹੈ। ਏਅਰਲਾਈਨਾਂ ਪਹਿਲਾਂ ਹੀ ਇਹ ਦੱਸ ਚੁੱਕੀਆਂ ਹਨ ਕਿ ਆਸਟਰੇਲੀਆ ਦੇ ਲੋਕ ਨਵੰਬਰ ਵਿੱਚ ਕਿੱਥੇ ਉਡਾਣ ਭਰ ਸਕਣਗੇ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਨਾਗਰਿਕਾਂ ਨੇ ਦੋਹਰੇ ਟੀਕੇ ਲਗਾਏ ਹਨ, ਉਹ ਅਮਰੀਕਾ, ਯੂਕੇ, ਸਿੰਗਾਪੁਰ ਅਤੇ ਜਾਪਾਨ ਦੀਆਂ ਯਾਤਰਾਵਾਂ ਦੀ ਯੋਜਨਾਬੰਦੀ ਬਣਾ ਸਕਦੇ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਹੁਣ ਸਮਾਂ ਹੈ ਕਿ ਆਸਟ੍ਰੇਲੀਆਈ ਲੋਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਵਾਪਸ ਮੋੜੀ ਜਾਵੇ। ਅਸੀਂ ਜਾਨਾਂ ਬਚਾਈਆਂ ਹਨ, ਅਸੀਂ ਰੋਜ਼ੀ -ਰੋਟੀ ਬਚਾ ਲਈ ਹੈ ਪਰ ਸਾਨੂੰ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਕਿ ਆਸਟਰੇਲੀਅਨ ਉਨ੍ਹਾਂ ਜਿੰਦਗੀਆਂ ਨੂੰ ਮੁੜ ਤੋਂ ਜੀਣਾ ਸ਼ੁਰੂ ਕਰ ਸਕੇ ਜੋ ਇਸ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਸਨ। ਮੌਰਿਸਨ ਕੈਨਬਰਾ ਤੋਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।

ਉੱਧਰ, ਫਲਾਈਟ ਸੈਂਟਰ ਦੇ ਬੌਸ ਗ੍ਰਾਹਮ ਟਰਨਰ ਨੇ news.com.au ਨੂੰ ਦੱਸਿਆ ਕਿ ਬਹੁਤ ਜਲਦੀ ਚੀਜਾਂ ਆਮ ਵਾਂਗ ਹੋ ਜਾਣਗੀਆਂ। ਅਜੇ ਵੀ 18 ਅੰਤਰਰਾਸ਼ਟਰੀ ਏਅਰਲਾਈਨਜ਼ ਆਸਟਰੇਲੀਆ ਲਈ ਉਡਾਣ ਭਰ ਰਹੀਆਂ ਹਨ। ਉਨ੍ਹਾਂ ਸਾਰਿਆਂ ਕੋਲ ਪਹਿਲਾਂ ਵਾਲੀ ਸੀਟ ਦੀ ਉਪਲਬਧਤਾ ਨਹੀਂ ਹੈ ਪਰ ਇੱਕ ਵਾਰ ਜਦੋਂ ਤੁਸੀਂ ਹੋਟਲ ਕੁਆਰੰਟੀਨ ਤੋਂ ਬਿਨਾਂ ਯਾਤਰਾ ਕਰ ਸਕੋਗੇ ਤਾਂ ਚੀਜ਼ਾਂ ਨਾਰਮਲ ਹੋ ਜਾਣਗੀਆਂ। ਟਰਨਰ ਨੇ ਆਸਟਰੇਲੀਆਈ ਲੋਕਾਂ ਲਈ ਹੋਟਲ ਕੁਆਰੰਟੀਨ ਛੱਡਣ ਲਈ ਸਰਕਾਰ ਦੀ ਪ੍ਰਸ਼ੰਸਾ ਕੀਤੀ ਹੈ, ਤੇ ਇਸਦੇ ਨਾਲ ਅਪੀਲ ਵੀ ਕੀਤੀ ਹੈ ਕਿ ਸੈਲਾਨੀਆਂ ਨੂੰ ਉਹੀ ਵਿਸ਼ੇਸ਼ ਅਧਿਕਾਰ ਦਿੱਤੇ ਜਾਣ।

ਇਸੇ ਤਰ੍ਹਾਂ ਮੌਰਿਸਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਦੁਬਾਰਾ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਲੋੜ ਹੈ।

ਉੱਧਰ, ਇਸ ਮਹੀਨੇ ਦੇ ਸ਼ੁਰੂ ਵਿੱਚ ਵਪਾਰ ਮੰਤਰੀ ਡੈਨ ਟੇਹਾਨ ਨੇ ਕਿਹਾ ਸੀ ਕਿ ਆਸਟ੍ਰੇਲੀਆ ਸੰਭਾਵਤ ਤੌਰ ‘ਤੇ ਨਿਊਜ਼ੀਲੈਂਡ, ਪ੍ਰਸ਼ਾਂਤ ਅਤੇ ਸਿੰਗਾਪੁਰ ਸਮੇਤ ਹੋਰ ਦੇਸ਼ਾਂ ਦੀ ਯਾਤਰਾ ਤੈਅ ਕਰ ਸਕਦਾ ਹੈ। ਇਸ ਲਈ ਟੀਕਾਕਰਣ ਦੀ ਦਰ 80 ਫੀਸਦ ਹੋਣ ਦੀ ਦੇਰ ਹੈ।

ਇੱਥੇ ਇਨ੍ਹਾਂ ਤਰੀਕਾਂ ਨੂੰ ਉਡਾਨ ਭਰ ਸਕਣਗੇ ਨਾਗਰਿਕ

ਸਿਡਨੀ – 14 ਨਵੰਬਰ ਨੂੰ ਲੰਡਨ
ਸਿਡਨੀ – ਲਾਸ ਏਂਜਲਸ 14 ਨਵੰਬਰ ਨੂੰ
ਮੈਲਬੌਰਨ – 18 ਦਸੰਬਰ ਨੂੰ ਲੰਡਨ
ਮੈਲਬੌਰਨ – ਲਾਸ ਏਂਜਲਸ 19 ਦਸੰਬਰ ਨੂੰ
ਬ੍ਰਿਸਬੇਨ – ਲਾਸ ਏਂਜਲਸ 19 ਦਸੰਬਰ ਨੂੰ
ਸਿਡਨੀ – 20 ਦਸੰਬਰ ਨੂੰ ਹੋਨੋਲੂਲੂ
ਸਿਡਨੀ – ਵੈਨਕੂਵਰ 18 ਦਸੰਬਰ ਨੂੰ
ਸਿਡਨੀ – ਸਿੰਗਾਪੁਰ 18 ਦਸੰਬਰ ਨੂੰ
ਮੈਲਬੌਰਨ – ਸਿੰਗਾਪੁਰ 18 ਦਸੰਬਰ ਨੂੰ
ਬ੍ਰਿਸਬੇਨ – ਸਿੰਗਾਪੁਰ 19 ਦਸੰਬਰ ਨੂੰ
ਸਿਡਨੀ – ਟੋਕੀਓ 19 ਦਸੰਬਰ ਨੂੰ
ਸਿਡਨੀ – 19 ਦਸੰਬਰ ਨੂੰ ਫਿਜੀ

ਉੱਧਰ ਸਕੌਟ ਮਾਰੀਸਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮਾਤਾ ਪਿਤਾ ਨੂੰ ਤੁਰੰਤ ਪਰਿਵਾਰਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਜਾਵੇਗਾ। ਬਦਲਿਆ ਗਿਆ ਨਿਯਮ ਆਸਟ੍ਰੇਲਿਆ ਦੇ ਨਾਗਰਿਕਾਂ ਤੇ ਪੱਕੇ ਵਸਨੀਕਾਂ ਨੂੰ ਆਪਣੇ ਦੇਸ਼ ਮੁੜਨ ਦੀ ਇਜਾਜਤ ਦੇਵੇਗਾ ਬਸ਼ਰਤੇ ਟੀਕਾਕਰਣ ਦੀ ਦਰ 80 ਫੀਸਦ ਹਾਸਿਲ ਕਰ ਲਈ ਹੋਵੇ।