‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਿੰਘੂ ਬਾਰਡਰ ਕਤਲ ਕਾਂਡ ਦੀ ਜਿੰਮੇਦਾਰੀ ਨਿਹੰਗ ਸਿੰਘ ਸਰਬਜੀਤ ਸਿੰਘ ਨੇ ਲਈ ਹੈ। ਇਸ ਤੋਂ ਬਾਅਦ ਉਸ ਵੱਲੋਂ ਨਿਹੰਗ ਸਿੰਘਾਂ ਦੀ ਮੌਜੂਦਗੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਉਸ ਵੱਲੋਂ ਸਰੰਡਰ ਕੀਤਾ ਗਿਆ। ਇਸ ਮੌਕੇ ਨਿਹੰਗ ਸਿੰਘਾ ਨੇ ਸਰੰਡਰ ਕਰਨ ਵਾਲੇ ਨਿਹੰਗ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਮ੍ਰਿਤਕ ਨੇ 20 ਲੋਕਾਂ ਦਾ ਨਾਂ ਲਿਆ ਹੈ, ਉਹ ਵੀ ਕਮਰ ਕੱਸ ਲੈਣ। ਸਾਨੂੰ ਆਪਣੇ ਭਾਊ ਨਿਹੰਗ ਸਿੰਘ ਉੱਤੇ ਮਾਣ ਹੈ, ਇਸਨੇ ਸੋਧਾ ਲਾਇਆ ਹੈ।
ਪੰਥ ਇਸਦੀ ਪੈਰਵੀ ਕਰੇਗਾ ਤੇ ਚੰਗੇ ਵਕੀਲਾਂ ਨਾਲ ਕੇਸ ਲੜਾਂਗੇ। ਜਿਹੜੇ ਤਖਤਾਂ ਦੇ ਜਥੇਦਾਰ ਨਹੀਂ ਕਾਰਜ ਕਰ ਸਕੇ, ਉਹ ਇਨ੍ਹਾਂ ਜੋਧਿਆਂ ਨੇ ਕੀਤਾ ਹੈ। ਇਸ ਨਾਲ ਕੋਈ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈ। ਗੁਰੂ ਤੋਂ ਦੂਰ ਹੋ ਕੇ ਰਾਜਨੀਤੀ ਕਰੋ ਜੇ ਕੁੱਝ ਕਰਨਾ ਹੈ। ਇਹ 19 20 ਸਾਲ ਬਾਅਦ ਇਹ ਦਿਨ ਆਇਆ ਹੈ। ਕੋਈ ਸਾਡੇ ਨਾਲ ਖੜ੍ਹੇ ਨਾ ਖੜ੍ਹੇ, ਅਸੀਂ ਪਰਵਾਹ ਨਹੀਂ ਕਰਦੇ। ਇਸਨੂੰ ਕਿਸੇ ਹਿੰਦੂ ਜਾਂ ਹੋਰ ਧਰਮ ਦੇ ਮੁੱਦੇ ਉੱਤੇ ਨਾ ਲਿਆਂਦਾ ਜਾਵੇ। ਜੋ ਸੱਚ ਝੂਠ ਸੀ ਸੰਸਾਰ ਨੂੰ ਪਤਾ ਹੈ। ਅਸੀਂ ਭੱਜੇ ਨਹੀਂ, ਇੱਥੇ ਹੀ ਬੈਠੇ ਹਾਂ। ਜੋ ਵੀ ਸਾਡੇ ਗੁਰੂ ਵੱਲ ਇਹ ਅੱਖ ਰੱਖੇਗਾ, ਇਹੀ ਹਾਲ ਹੋਵੇਗਾ।