‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਹਨ ਜੋ ਆਪਣੇ ਕੰਮਾਂ ਲਈ ਸੁਰਖੀ ਬਣ ਰਹੇ ਹਨ। ਹੁਣ, ਜੋ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹਾ ਹੀ ਹੈ। ਦਰਅਸਲ ਤੁਰਕੀ ਦੇ 71 ਸਾਲ ਦੇ ਵਿਅਕਤੀ ਕੋਲ ਦੁਨੀਆ ਦਾ ਸਭ ਤੋਂ ਵੱਡਾ ਨੱਕ ਹੈ। ਮਹਿਮੇਟ ਓਜੀਯੁਰੇਕ ਨਾਂ ਦੇ ਇਸ ਵਿਅਕਤੀ ਨੇ ਇਸੇ ਨੱਕ ਦੀ ਬਦੌਲਤ ਵਿਸ਼ਵ ਰਿਕਾਰਡ ਵੀ ਕਾਇਮ ਕਰ ਲਿਆ ਹੈ ਤੇ ਲੰਬੀ ਨੱਕ ਵਾਲਾ ਇਹ ਵਿਅਕਤੀ ਇਸ ਤਰ੍ਹਾਂ ਦੇ ਰਿਕਾਰਡ ਵਾਲੇ ਜਿਊਂਦੇ ਵਿਅਕਤੀਆਂ ਦੀ ਲਿਸਟ ਵਿਚ ਸ਼ਾਮਿਲ ਹੈ।
ਜਾਣਕਾਰੀ ਮੁਤਾਬਿਕ ਇਸ ਵਿਅਕਤੀ ਦੀ ਨੱਕ ਲਗਭਗ 3.5 ਇੰਚ ਲੰਬੀ ਹੈ। ਤੁਹਾਨੂੰ ਦੱਸ ਦਈਏ ਕਿ 11 ਸਾਲ ਪਹਿਲਾਂ ਗਿੰਨੀਜ਼ ਵਰਲਡ ਰਿਕਾਰਡ ਨੇ ਉਨ੍ਹਾਂ ਨੂੰ ਸਭ ਤੋਂ ਲੰਬੀ ਨੱਕ ਰੱਖਣ ਦਾ ਖਿਤਾਬ ਦਿੱਤਾ ਸੀ, ਪਰ ਉਮਰ ਦੇ ਨਾਲ ਇਸ ਵਿਅਕਤੀ ਦਾ ਨੱਕ ਲਗਾਤਾਰ ਲੰਬਾ ਹੁੰਦਾ ਜਾ ਰਿਹਾ ਹੈ।
ਮਹਿਮੇਟ ਦੀ ਨੱਕ ਕਿਸੇ ਵੀ ਮਨੁੱਖ ਦੀ ਨੱਕ ਨਾਲੋਂ ਦੁਨੀਆ ਵਿੱਚ ਸਭ ਤੋਂ ਵੱਡੀ ਨੱਕ ਹੈ। ਇੱਕ ਮਸ਼ਹੂਰ ਵੈਬਸਾਈਟ ਦੀ ਰਿਪੋਰਟ ਅਨੁਸਾਰ ਇਸ ਸਮੇਂ ਕਿਸੇ ਵੀ ਜੀਵਤ ਵਿਅਕਤੀ ਦੀ ਇੰਨੀ ਵੱਡੀ ਨੱਕ ਨਹੀਂ ਹੈ, ਪਰ ਮਹਿਮੇਟ ਦੀ ਇਹ ਨੱਕ ਉਸ ਲਈ ਵਰਦਾਨ ਸਾਬਿਤ ਹੋਈ ਹੈ ਕਿ ਉਸਨੂੰ ਇਹ ਖਿਤਾਬ ਜਿਉਂਦੇ ਜੀਅ ਹੀ ਮਿਲ ਗਿਆ ਹੈ।
ਇਹ ਵੀ ਦੱਸਣਯੋਗ ਹੈ ਕਿ ਮਹਿਮੇਟ ਹੀ ਇਤਿਹਾਸ ਦੇ ਸਭ ਤੋਂ ਲੰਬੇ ਨੱਕ ਵਾਲੇ ਵਿਅਕਤੀ ਨਹੀਂ ਹਨ। ਦਰਅਸਲ, 18 ਵੀਂ ਸਦੀ ਵਿੱਚ, ਥਾਮਸ ਨਾਮ ਦੇ ਇੱਕ ਆਦਮੀ ਦੀ 19 ਸੈਂਟੀਮੀਟਰ ਲੰਬੀ ਨੱਕ ਸੀ, ਪਰ ਉਹ ਹੁਣ ਜਿੰਦਾ ਨਹੀਂ ਹੈ, ਇਸ ਲਈ ਹੁਣ ਮਹਿਮੇਟ ਨੇ ਸਭ ਤੋਂ ਲੰਬੀ ਨੱਕ ਰੱਖਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।