‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਦੇ ਲਖੀਮਪੁਰ ਦੀ ਘਟਨਾ ਨੇ ਇਕੱਲੇ ਭਾਰਤ ਨੂੰ ਹੀ ਨਹੀਂ, ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਯੂਕੇ ਦੇ ਸੰਸਦ ਮੈਂਬਰ ਜੌਨ ਮੈਕਡੋਨਲ ਨੇ ਆਪਣੇ ਤਾਜਾ ਟਵੀਟ ਵਿੱਚ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦਾ ਜਿਕਰ ਕੀਤਾ ਹੈ।
ਆਪਣੇ ਟਵੀਟ ਵਿਚ ਜੌਨ ਨੇ ਕਿਹਾ ਹੈ ਕਿ ਮੈਂ ਭਾਰਤੀ ਕਿਸਾਨਾਂ ‘ਤੇ ਹੋਏ ਹਮਲੇ ਤੋਂ ਬਹੁਤ ਚਿੰਤਤ ਹਾਂ, ਜਿਸਦੇ ਨਤੀਜੇ ਵਜੋਂ ਕਈ ਮੌਤਾਂ ਹੋਈਆਂ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਿਵੇਂ ਮਾਰਿਆ ਗਿਆ, ਇਸਦੀ ਜਾਂਚ ਅਤੇ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ ਲਈ ਇੱਕ ਸੁਤੰਤਰ ਜਾਂਚ ਦੀ ਲੋੜ ਹੈ। ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ ਹੈ। ਜੌਨ ਨੇ ਟਵੀਟ ਦੇ ਅਖੀਰ ਵਿੱਚ #ਲਖੀਮਪੁਰਖੇੜੀ ਵੀ ਵਰਤਿਆ ਹੈ ਤੇ ਆਪਣੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ।
ਇੱਥੇ ਇਹ ਵੀ ਦੱਸ ਦਈਏ ਕਿ ਵਿਰੋਧੀ ਧਿਰਾਂ ਨੂੰ ਛੱਡ ਕੇ ਸੱਤਾਧਿਰ ਦੇ ਕਿਸੇ ਵੀ ਲੀਡਰ ਨੇ ਲਖੀਮਪੁਰ ਵਿਖੇ ਵਾਪਰੀ ਘਟਨਾ ਦਾ ਕੋਈ ਆਫੀਸ਼ੀਅਲ ਜਿਕਰ ਨਹੀਂ ਕੀਤਾ ਹੈ। ਇਹ ਜਰੂਰ ਹੈ ਕਿ ਕਿਸਾਨੀ ਕੇ ਕਿਸਾਨ ਅੰਦੋਲਨ ਨੂੰ ਛੱਡ ਕੇ ਹੋਰ ਹਾਦਸੇ ਸਰਕਾਰ ਦੇ ਧਿਆਨ ਵਿਚ ਹਨ।