Punjab

ਸ਼ੁੱਧ ਬਾਣੀ ਲਈ ਲੱਗੇਗੀ 5 ਰੋਜਾ ਕਾਰਜਸ਼ਾਲਾ – ਜਥੇਦਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ੁੱਧ ਬਾਣੀ ਦਾ ਪਾਠ ਕਰਨਾ, ਇਹ ਅੱਜ ਵਕਤ ਦੀ ਵੱਡੀ ਲੋੜ ਹੈ। ਬਹੁਤ ਸਾਰੇ ਪਾਠ ਉਚਾਰਨ ਭੇਦ ਖ਼ਾਲਸਾ ਪੰਥ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਸਾਰੇ ਮਸਲਿਆਂ ਉੱਤੇ ਦੀਰਘ ਵਿਚਾਰ ਚਰਚਾ ਕਰਨ ਵਾਸਤੇ ਸ੍ਰੀ ਅਕਾਲ ਤਖ਼ਤ  ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੰਜ ਰੋਜਾ ਕਾਰਜਸ਼ਾਲਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਪਟਿਆਲਾ ਵਿਖੇ ਲਗਾਈ ਜਾ ਰਹੀ ਹੈ। ਇਸ ਕਾਰਜਸ਼ਾਲਾ ਵਿੱਚ ਮੁੱਖ ਵਿਸ਼ਾ ਗੁਰਬਾਣੀ ਸੰਥਿਆ ਅਤੀਤ, ਵਰਤਮਾਨ ਅਤੇ ਭਵਿੱਖ ਹਨ। ਇਸ ਵਿੱਚ ਵਿਦਵਾਨਾਂ, ਚਿੰਤਕਾਂ ਵੱਲੋਂ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਲਈ ਅਸੀਂ ਸਾਰੀਆਂ ਹੀ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਗੁਰਮਤਿ ਵਿਦਿਆਲਿਆਂ ਨੂੰ ਇਸ ਕਾਰਜਸ਼ਾਲਾ ਵਿੱਚ ਭਾਗ ਲੈਣ ਦੀ ਅਪੀਲ ਕਰਦੇ ਹਾਂ।