‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਭੇਸ ਬਦਲ ਕੇ ਜੰਗਲ ਦੇ ਰਸਤੇ ਦੇ ਵਿੱਚੋਂ ਲਖੀਮਪੁਰ ਪਹੁੰਚੇ ਅਤੇ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ। ਰਾਤ ਨੂੰ ਡੇਢ ਵਜੇ ਸਾਨੂੰ ਪੁਲਿਸ ਨੇ ਰੋਕ ਲਿਆ ਸੀ, ਕੁੱਝ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਅਸੀਂ ਦੋ ਲੋਕ ਉੱਥੋਂ ਲੁਕਦੇ-ਲੁਕਾਉਂਦੇ ਨਿਕਲ ਗਏ ਸੀ। ਰਸਤੇ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜੋ ਹਾਲੇ ਅਸੀਂ ਨਹੀਂ ਦੱਸ ਸਕਦੇ, ਇਹ ਬਹੁਤ ਲੰਬੀ ਗੱਲਬਾਤ ਹੈ। ਹੁਣ ਅਸੀਂ ਬਿਲਕੁਲ ਠੀਕ-ਠਾਕ ਹਾਂ। ਜਿਨ੍ਹਾਂ ਕਿਸਾਨਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਅਸੀਂ ਮਿਲ ਆਏ ਹਾਂ। ਉੱਧਰ ਦੂਜੇ ਪਾਸੇ ਯੂਪੀ ਪੁਲਿਸ ਨਕਲੀ ਗੁਰਨਾਮ ਸਿੰਘ ਚੜੂਨੀ ਜਾਂ ਕਹਿ ਲਈਏ ਕਿ ਭੁਲੇਖੇ ਵਿੱਚ ਕਿਸੇ ਹੋਰ ਵਿਅਕਤੀ ਨੂੰ ਗੁਰਨਾਮ ਸਿੰਘ ਚੜੂਨੀ ਸਮਝ ਕੇ ਗ੍ਰਿਫਤਾਰ ਕਰਕੇ ਬੈਠੀ ਹੋਈ ਹੈ। ਇਸ ਬਾਰੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਵਾਲਾ ਫੋਨ ਤੋਂ ਫੋਟੋ ਵੇਖ ਕੇ ਉਕਤ ਕਿਸਾਨ ਨੂੰ ਸਵਾਲ ਕਰ ਰਿਹਾ ਹੈ ਕਿ ਕੀ ਇਹ ਤੁਸੀਂ ਨਹੀਂ ਹੋ। ਭਾਵ ਤੁਸੀਂ ਗੁਰਨਾਮ ਸਿੰਘ ਚੜੂਨੀ ਨਹੀਂ ਹੋ। ਭਾਵ ਯੂਪੀ ਪੁਲਿਸ ਨੂੰ ਪਤਾ ਹੀ ਨਹੀਂ ਹੈ ਕਿ ਗੁਰਨਾਮ ਸਿੰਘ ਚੜੂਨੀ ਕੌਣ ਹਨ, ਕਿਸ ਤਰ੍ਹਾਂ ਦੇ ਦਿਸਦੇ ਹਨ।

Related Post
Khaas Lekh, Khalas Tv Special, Punjab
ਪੰਜਾਬ ਵਿੱਚ ਫ਼ਰਜ਼ੀ ਏਜੰਟਾਂ ਵੱਲੋਂ ਕੀਤੀ ਜਾ ਰਹੀ ਧੋਖਾਧੜੀ,
December 19, 2025
