India

ਪਟਾਕਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿੱਤਾ ਨਵਾਂ ਹੁਕਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਟਾਕਿਆਂ ਵਿੱਚ ਬੇਰੀਅਮ ਨਾਈਟ੍ਰੇਟ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂ ਕਿ ਅਸੀਂ ਦੂਜਿਆਂ ਦੀ ਜਿੰਦਗੀ ਨੂੰ ਦਾਅ ਉੱਤੇ ਲਾ ਕੇ ਜਸ਼ਨ ਨਹੀਂ ਮਨਾਂ ਸਕਦੇ। ਜਸਟਿਸ ਐਮਆਰ ਸ਼ਾਹ ਅਤੇ ਏਐਸ ਬੋਪੰਨਾ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿਹਾ ਹੈ ਜਸ਼ਨ ਇਕ ਫੁਲਝੜੀ ਨਾਲ ਵੀ ਮਨਾਇਆ ਜਾ ਸਕਦਾ ਹੈ, ਇਸ ਲਈ ਇਹ ਜ਼ਰੂਰੀ ਨਹੀਂ ਕਿ ਰੌਲਾ ਪਾਉਣ ਵਾਲੇ ਪਟਾਕੇ ਹੀ ਵਰਤੇ ਜਾਣ।

ਅਦਾਲਤ ਨੇ ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਣਨ ਦੇ ਸੀਬੀਆਈ ਦੀ ਰਿਪੋਰਟ ਦੇ ਆਧਾਰ ‘ਤੇ ਇੱਕ ਅਡੀਸ਼ਨਲ ਹਲਫਨਾਮਾ ਦਰਜ ਕੀਤਾ ਹੈ ਅਤੇ ਇਹ ਸੱਚਮੁੱਚ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਇਸ ਦੌਰਾਨ ਪਟਾਕੇ ਨਿਰਮਾਤਾਵਾਂ ਦੀ ਐਸੋਸੀਏਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਦਲੀਲ ਦਿੱਤੀ ਹੈ ਕਿ ਉਦਯੋਗਾਂ ਨੂੰ ਸਰਕਾਰ ਦੁਆਰਾ ਜਾਰੀ ਪ੍ਰੋਟੋਕੋਲ ਦੇ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ।

ਬੈਂਚ ਨੇ ਕਿਹਾ ਹੈ ਕਿ ਸਾਡੇ ਪਹਿਲੇ ਹੁਕਮਾਂ ਦੀ ਵੀ ਹਰ ਰਾਜ ਨੂੰ ਪਾਲਣਾ ਕਰਨੀ ਚਾਹੀਦੀ ਹੈ। ਕੋਰਟ ਨੇ ਕਿਹਾ ਹੈ ਕਿ ਸਵਾਲ ਇਹ ਨਹੀਂ ਕਿ ਇਹ ਸਮਗਰੀ ਹੈ, ਸਵਾਲ ਇਹ ਹੈ ਕਿ ਇਹ ਬਾਜ਼ਾਰ ਵਿੱਚ ਖੁੱਲ੍ਹੇਆਮ ਵਿਕ ਰਿਹਾ ਹੈ ਅਤੇ ਲੋਕਾਂ ਦੁਆਰਾ ਵਰਤਿਆ ਵੀ ਜਾ ਰਿਹਾ ਹੈ।