India International Punjab

ਹੋਰ ਕਿਹੜਾ ਸਬੂਤ ਭਾਲਦੇ ਓ, ਆਹ ਦੇਖ ਲਓ ਕਿੱਦਾਂ ਦਰੜੇ ਸੀ ਕਿਸਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਲੀਡਰਾਂ ਵਰਦੇ ਨਿਰਦਈ ਮੁੰਡਿਆਂ ਅਤੇ ਭਾੜੇ ਉੱਤੇ ਸੱਦੇ ਪਾਲਤੂ ਬਦਮਾਸ਼ਾਂ ਨੇ ਅਣਮਨੁੱਖੀ ਤਰੀਕੇ ਨਾਲ ਨਾਲ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗੱਡੀਆਂ ਹੇਠਾਂ ਦਰੜ ਕੇ ਲੋਕਤੰਤਰ ਸਿਰੀ ਕੁਚਲ ਦਿੱਤੀ ਹੈ। ਵਿਰੋਧੀ ਧਿਰਾਂ ਇਸਨੂੰ ਜਨਰਲ ਡਾਇਰ ਦੇ ਰੂਪ ਵਿੱਚ ਕੀਤਾ ਗਿਆ ਕਾਰਾ ਦੱਸ ਰਹੀਆਂ ਹਨ ਤਾਂ ਦੂਜੇ ਪਾਸੇ ਇਕ ਤੋਂ ਬਾਅਦ ਇਸ ਕਤਲ ਨਾਲ ਜੁੜੀਆਂ ਵੀਡੀਓ ਸਾਹਮਣੇ ਆ ਰਹੀ ਰਹੀਆਂ ਹਨ।

ਤਾਜਾ ਵੀਡੀਓ ਨੇ ਤਕਰੀਬਨ ਸਾਰੇ ਖੁਲਾਸੇ ਕਰ ਦਿੱਤੇ ਹਨ ਕਿ ਕਿਸ ਤਰ੍ਹਾਂ ਬੀਜੇਪੀ ਦੇ ਲੋਕਾਂ ਨੇ ਕਿਸਾਨਾਂ ਦੀ ਪਿੱਠ ਉੱਤੇ ਆਪਣੀ ਗੱਡੀ (ਮਹਿੰਦਰਾ ਥਾਰ) ਨਾਲ ਸ਼ਾਂਤਮਈ ਤਰੀਕੇ ਨਾਲ ਆਪਣੇ ਰਾਹ ਜਾ ਰਹੇ ਕਿਸਾਨਾਂ ਨੂੰ ਅਣਮਨੁੱਖੀ ਤੇ ਅੱਤ ਦਰਜੇ ਦੇ ਬੇਰਹਿਮ ਢੰਗ ਨਾਲ ਕਤਲ ਕੀਤਾ ਹੈ।
ਇਹ ਵੀਡੀਓ ਪੂਰੇ ਦੇਸ਼ ਵਿੱਚ ਲੋਕਾਂ ਦੇ ਮੁਬਾਇਲ ਉੱਤੇ ਸਬੂਤ ਵਾਂਗ ਘੁੰਮ ਰਹੀ ਹੈ।

ਜ਼ਿਕਰਯੋਗ ਹੈ ਕਿ ਯੂਪੀ ਦੇ ਲਖੀਮਪੁਰ ਦੇ ਜਿਲ੍ਹੇ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਮੁੰਡੇ ਅਤੇ ਭਰਾ ਦੀ ਅਗਵਾਈ ਵਿੱਚ ਤਿੰਨ ਗੱਡੀਆਂ ਦੇ ਕਾਫ਼ਲੇ ਨੇ ਚਾਰ ਕਿਸਾਨਾਂ ਨੂੰ ਬਿਨ੍ਹਾਂ ਕਿਸੇ ਕਸੂਰ ਦੇ ਦਰੜ ਕੇ ਰੱਖ ਦਿੱਤਾ। ਸਰਕਾਰੀ ਕਾਗਜ਼ ਜਿਹੜਾ ਸ਼ੋਸਲ ਮੀਡੀਓ ਉੱਤੇ ਵਾਇਰਲ ਹੋ ਰਿਹਾ ਹੈ, ਉਸ ਵਿੱਚ ਇਹ ਥਾਰ ਗੱਡੀ ਮੰਤਰੀ ਦੇ ਨਾਂ ਬੋਲ ਰਹੀ ਹੈ ਤੇ ਕੈਮਰੇ ਵਿੱਚ ਵੀ ਇਹ ਕੈਦ ਹੋ ਚੁੱਕੀ ਹੈ। ਪਰ ਮੰਤਰੀ ਹਾਲੇ ਵੀ ਬੇਸ਼ਰਮੀ ਫੜ੍ਹ ਕੇ ਬੈਠਾ ਹੈ ਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਹਰ ਕੋਸ਼ਿਸ਼ ਕਰ ਰਿਹਾ ਹੈ ਕਿ ਉਨ੍ਹਾਂ ਦਾ ਬੇਟਾ ਘਟਨਾ ਵਾਲੀ ਥਾਂ ‘ਤੇ ਮੌਜੂਦ ਨਹੀਂ ਸੀ। ਮੰਤਰੀ ਜੋ ਮਰਜ਼ੀ ਬੋਲਦਾ ਹੋਵੇ, ਪਰ ਸਬੂਤ ਚੀਕ ਰਹੇ ਹਨ ਕਿ ਇਹ ਸਾਰਾ ਕਾਰਾ ਗਿਣੀਮਿੱਥੀ ਸਾਜਿਸ਼ ਤਹਿਤ ਇਸ ਕਾਰ ਨਾਲ ਕੀਤਾ ਗਿਆ, ਜਿਸ ਨਾਲ ਬੇਕਸੂਰੇ ਕਿਸਾਨ ਸ਼ਹੀਦ ਹੋ ਗਏ।

ਸੰਸਦ ਬੈਠਾ ਸ਼ਾਇਦ ਹੀ ਕੋਈ ਮੰਤਰੀ ਹੋਵੇ ਜਿਹੜਾ ਕਿਸੇ ਫੌਜਦਾਰੀ ਕੇਸ ਵਿੱਚ ਨਾ ਲਟਕ ਰਿਹਾ ਹੋਵੇ, ਤੇ ਜੇਕਰ ਇਸ ਮਿਸ਼ਰਾ ਵਰਗੇ ਲੀਡਰ ਦੀ ਗੱਲ ਕੀਤੀ ਜਾਵੇ ਤਾਂ ਇਸ ਉੱਤੇ ਪਹਿਲਾਂ ਹੀ ਫੌਜਦਾਰੀ ਦੇ 17 ਕੇਸ ਦਰਜ ਹਨ ਤੇ ਇਹ ਵੀ ਹੋ ਸਕਦਾ ਹੈ ਕਿ ਇਹੋ ਜਿਹਾ ਕਾਰਾ ਕਰਕੇ ਬੇਸ਼ਰਮੀ ਨਾਲ ਬੋਲਣਾ ਇਹਨ੍ਹਾਂ ਦੇ ਰਸੂਖ ਦਾ ਹਿੱਸਾ ਹੋਵੇ।

ਪਰ ਉਨ੍ਹਾਂ ਮਾਪਿਆ ਦਾ ਦਰਦ ਇਹ ਲੋਕ ਕਦੇ ਮਹਿਸੂਸ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਆਪਣੇ ਮੋਢਿਆਂ‘ਤੇ ਨੋਜਵਾਨ ਪੁੱਤਰਾਂ ਤੇ ਬਜੁਰਗਾਂ ਦੀਆਂ ਲਾਸ਼ਾਂ ਢੋਣਿਆਂ ਪੈ ਗਈਆਂ ਹਨ, ਮੋਰਚਿਆਂ ਵਿੱਚ ਡਟੇ ਆਪਣੇ ਸੁਹਾਗਾਂ ਦੀ ਰਾਹ ਦੇਖਦੀਆਂ ਧੀਆਂ ਦੀਆਂ ਅੱਖਾਂ ਵੀ ਸ਼ਾਇਦ ਹੁਣ ਪਥਰਾ ਜਾਣਗੀਆਂ।

ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਜੇਕਰ ਭਾਜਪਾ ਤੇ ਭਾਜਪਾ ਦੇ ਲੋਕ ਸੱਤਾ ਦੇ ਨਸ਼ੇ ਵਿਚ ਰਹਿ ਕੇ ਇਹ ਸੋਚ ਰਹੇ ਹਨ ਕਿ ਇਸ ਤਰ੍ਹਾਂ ਦੇ ਖੂਨੀ ਕਾਰਿਆਂ ਤੇ ਬਿਆਨਾਂ ਨਾਲ ਉਨ੍ਹਾਂ ਦੀ ਕੁਰਸੀ ਨੂੰ ਕੋਈ ਫਰਕ ਨਹੀਂ ਪੈਣਾ ਤਾਂ ਇਸਨੂੰ ਸਰਕਾਰ ਦਾ ਵਹਿਮ ਹੀ ਕਿਹਾ ਜਾ ਸਕਦਾ ਹੈ। ਦੁਨੀਆਂ ਦੁੱਧ ਤੇ ਪਾਣੀ ਦਾ ਫਰਕ ਕਰਨਾ ਜਾਣ ਚੁੱਕੀ ਹੈ।

ਥਾਰ ਗੱਡੀ ਦੇ ਕਾਗਜ ਜੋ ਮੰਤਰੀ ਦੇ ਨਾਂ ਬੋਲਦੇ ਹਨ।

ਕਿਸਾਨਾਂ ਨੂੰ ਦਰੜਨ ਵਾਲੀ ਵੀਡੀਓ ਨੂੰ ਟਵੀਟ ਕਰਕੇ ਯੂਪੀ ਕਾਂਗਰਸ ਨੇ ਲਿਖਿਆ, “ਨਾ ਤਾਂ ਕੋਈ ਕਿਸਾਨ ‘ਪਰੇਸ਼ਾਨੀ ’ ਪੈਦਾ ਕਰ ਰਿਹਾ ਸੀ, ਨਾ ਹੀ ਕੋਈ ਕਿਸਾਨ‘ਗੱਡੀ ’ ’ਤੇ ਪੱਥਰ ਮਾਰ ਰਿਹਾ ਸੀ, ਮੰਤਰੀ ਦਾ ਪੁੱਤਰ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਸੀ। ਪਿੱਛੇ ਤੋਂ ਕਿਸਾਨਾਂ ਨੂੰ ਬੇਰਹਿਮੀ ਨਾਲ ਦਰੜ ਦਿੱਤਾ ਜਾ ਰਿਹਾ ਸੀ, ਹੁਣ ਸਭ ਕੁਝ ਸਾਹਮਣੇ ਹੈ।

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਵੀ ਵੀਡੀਓ ਟਵੀਟ ਕੀਤਾ ਅਤੇ ਲਿਖਿਆ ਕਿ ਕੀ ਅਜੇ ਵੀ ਕਿਸੇ ਸਬੂਤ ਦੀ ਲੋੜ ਹੈ। ਉਨ੍ਹਾਂ ਨੇ ਕੁਝ ਮੀਡੀਆ ਚੈਨਲਾਂ ‘ਤੇ ਵੀ ਸਵਾਲ ਚੁੱਕੇ ਹਨ।