Punjab

ਹਾਈਕੋਰਟ ਵਿੱਚ ਅੱਜ ਵੀ ਨਹੀਂ ਖੁੱਲ੍ਹ ਸਕੀ ਨਸ਼ਿਆਂ ਦੀ ਲਿਫਾਫਾਬੰਦ ਰਿਪੋਰਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅੱਜ ਹਾਈਕੋਰਟ ਵਿੱਚ ਢਾਈ ਸਾਲ ਪਹਿਲਾਂ ਪੇਸ਼ ਕੀਤੀ ਸੀਲਬੰਦ ਰਿਪੋਰਟ ਦੇ ਖੁੱਲ੍ਹਣ ਦਾ ਦਿਨ ਸੀ, ਪਰ ਸੁਣਵਾਈ ਦੌਰਾਨ ਇਹ ਲਿਫਾਫਾ ਕੋਈ ਖੁਲਾਸਾ ਕਰਨ ਤੋਂ ਵਾਂਝਾ ਰਹਿ ਗਿਆ। ਇਹ ਰਿਪੋਰਟ ਅੱਜ ਵੀ ਨਹੀਂ ਖੁੱਲ੍ਹ ਸਕਿਆ ਹੈ। ਹਾਲਾਂਕਿ ਨਵਜੋਤ ਸਿੱਧੂ ਨੇ ਜਰੂਰ ਅੱਜ ਸਵੇਰੇ ਇੱਕ ਟਵੀਟ ਕਰਕੇ ਪ੍ਰਗਟਾਈ ਆਸ ਸੀ ਕਿ ਇਸ ਰਿਪੋਰਟ ਦੇ ਜਨਤਕ ਹੋਣ ਨਾਲ ਅਗਲੀਆਂ ਪੀੜ੍ਹੀਆਂ ਨੂੰ ਸਬਕ ਮਿਲੇਗਾ। ਜ਼ਿਕਰਯੋਗ ਹੈ ਕਿ ਐੱਸਟੀਐੱਫ ਦੀ ਇਸ ਰਿਪੋਰਟ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਹਾਈਕੋਰਟ ਨੇ ਇਸ ਰਿਪੋਰਟ ਨੂੰ ਜਨਤਕ ਕਰਨ ਲਈ 13 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।