‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਨੇ ਇਕ ਵਾਰ ਟਵੀਟ ਕਰ ਕਿਹਾ ਹੈ ਕਿ ਅੱਜ ਹਾਈ ਕੋਰਟ ਵਿਚ ਨਸ਼ਿਆਂ ਬਾਰੇ ਢਾਈ ਸਾਲ ਪਹਿਲਾਂ ਪੇਸ਼ ਕੀਤੀ ਸੀਲਬੰਦ ਰਿਪੋਰਟ ਖੋਲ੍ਹੀ ਜਾਵੇਗੀ। ਉਹਨਾਂ ਇਸਨੂੰ ਪੰਜਾਬ ਦੇ ਨੌਜਵਾਨਾਂ ਤੇ ਮਾਵਾਂ ਦੀ ਪਹਿਲੀ ਜਿੱਤ ਦੱਸਿਆ ਹੈ। ਸਿੱਧੂ ਨੇ ਆਸ ਪ੍ਰਗਟਾਈ ਹੈ ਕਿ ਇਨ੍ਹਾਂ ਨਸ਼ਾ ਤਸਕਰਾਂ ਨੁੰ ਅਜਿਹੀ ਸਜ਼ਾ ਮਿਲੇਗੀ ਜੋ ਪੀੜ੍ਹੀਆਂ ਤੱਕ ਹੋਰਨਾਂ ਲਈ ਸਬਕ ਦਾ ਕੰਮ ਕਰੇਗੀ।
ਜਿਕਰਯੋਗ ਹੈ ਕਿ ਪੰਜਾਬ ਦੇ ਬਹੁਚਰਚਿਤ ਡਰੱਗ ਕੇਸ ‘ਤੇ ਅੱਜ ਹਾਈਕੋਰਟ ‘ਚ ਰੈਗੂਲਰ ਸੁਣਵਾਈ ਕੀਤੀ ਜਾ ਰਹੀ ਹੈ। ਨਵੀਂ ਬੈਂਚ STFਦੀ ਰਿਪੋਰਟ ‘ਤੇ ਤਕਰੀਰਾਂ ਸੁਣੀਆਂ ਜਾਣਗੀਆਂ। ਜਸਟਿਸ ਅਜੇ ਤਿਵਾਰੀ ਦੇ ਵੱਖ ਹੋਣ ਤੋਂ ਬਾਅਦ ਚੀਫ ਜਸਟਿਸ ਨੇ ਨਵੀਂ ਬੈਂਚ ਕੋਲ ਕੇਸ ਭੇਜਿਆ ਹੈ।
ਦਰਅਸਲ 1 ਸਤੰਬਰ ਨੂੰ ਜਸਟਿਸ ਅਜੇ ਤਿਵਾਰੀ ਨੇ ਖੁਦ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਸੀ। ਜਾਣਕਾਰੀ ਅਨੁਸਾਰ ਐਡਵੋਕੇਟ ਨਵਕਿਰਨ ਸਿੰਘ ਨੇ ਇਸ ਮਾਮਲੇ ਵਿੱਚ ਜਲਦ ਸੁਣਵਾਈ ਕਰਨ ਲਈ ਅਰਜ਼ੀ ਦਾਖਿਲ ਕੀਤੀ ਸੀ।